ਮਾਸਕੋ: ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਰੋਨਾਵਾਇਰਸ ਵੈਕਸੀਨ ਬਣਾਉਣ ਲਈ ਬ੍ਰਿਕਸ ਮੁਲਕਾਂ ਤੋਂ ਸਾਂਝੇ ਯਤਨ ਵਿੱਢਣ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਸੁਝਾਅ ਦਿੱਤਾ ਕਿ ਕੋਵਿਡ- 19 ਵੈਕਸੀਨ ਸਪੂਤਨਿਕ V ਚੀਨ ਅਤੇ ਭਾਰਤ ’ਚ ਬਣਾਈ ਜਾ ਸਕਦੀ ਹੈ ਜੋ ਕਿ ਪੰਜ ਮੈਂਬਰੀ ਬਲਾਕ ਦੇ ਮੈਂਬਰ ਮੁਲਕ ਹਨ। ਵੀਡੀਓ ਕਾਨਫਰੰਸ ਰਾਹੀਂ 12ਵੇਂ ਬ੍ਰਿਕਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਪੂਤਿਨ ਨੇ ਕਿਹਾ,‘ਸਾਡਾ ਮੰਨਣਾ ਹੈ ਕਿ ਬ੍ਰਿਕਸ ਵੈਕਸੀਨਾਂ ਵਿਕਸਿਤ ਤੇ ਇਨ੍ਹਾਂ ’ਤੇ ਖੋਜ ਕਰਨ ਲਈ ਇੱਕ ਕੇਂਦਰ ਜਲਦੀ ਸਥਾਪਤ ਕਰਨ ਦੀ ਲੋੜ ਹੈ, ਜਿਸ ਬਾਰੇ ਅਸੀਂ ਦੋ ਸਾਲ ਪਹਿਲਾਂ ਵੀ ਸਹਿਮਤੀ ਪ੍ਰਗਟਾਈ ਸੀ।
-ਪੀਟੀਆਈ