ਮੈਡਰਿਡ, 13 ਜੂੁਨ
ਉੱਤਰ-ਪੂਰਬੀ ਸਪੇਨ ਵਿੱਚ ਰੇਲਗੱਡੀ ਅਤੇ ਇੱਕ ਇੰਜਣ ਦੀ ਆਹਮੋ ਸਾਹਮਣੀ ਟੱਕਰ ਕਾਰਨ 22 ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਉੱਤਰੀ-ਪੂਰਬੀ ਕਾਤਾਲੂਨੀਆ ਦੀ ਖੇਤਰੀ ਸਰਕਾਰ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ 5 ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੇਰ ਰਾਤ ਵਿਲਾ-ਸੇਕਾ ਸ਼ਹਿਰ ਵਿੱਚ ਵਾਪਰੀ। ਇਹ ਸ਼ਹਿਰ ਬਾਰਸੀਲੋਨਾ ਦੇ ਦੱਖਣ ਵਿੱਚ ਸਥਿਤ ਹੈ। ਘਟਨਾ ਸਮੇਂ ਰੇਲਗੱਡੀ ਵਿੱਚ 75 ਯਾਤਰੀ ਸਵਾਰ ਸਨ। -ਏਪੀ