ਜੌਹੈਨਸਬਰਗ, 19 ਜੁਲਾਈ
ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਅੱਜ ਸੁਣਵਾਈ ਸ਼ੁਰੂ ਹੋ ਗਈ ਹੈ। ਇੱਕ ਵੱਖਰੇ ਮਾਮਲੇ ’ਚ ਅਦਾਲਤੀ ਹੱਤਕ ਨੂੰ ਲੈ ਕੇ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਤੋਂ ਇੱਕ ਹਫ਼ਤੇ ਬਾਅਦ ਇਹ ਸੁਣਵਾਈ ਸ਼ੁਰੂ ਹੋਈ ਹੈ। ਜ਼ੂਮਾ ’ਤੇ 1999 ’ਚ ਦੇਸ਼ ਦੇ ਵਿਵਾਦਤ ਹਥਿਆਰ ਸੌਦੇ ਨਾਲ ਜੁੜੇ ਫਰਾਂਸੀਸੀ ਹਥਿਆਰ ਨਿਰਮਾਤਾ ਥੇਲਸ ਤੋਂ ਕਥਿਤ ਤੌਰ ’ਤੇ ਰਿਸ਼ਵਤ ਲੈਣ ਦਾ ਦੋਸ਼ ਹੈ। -ਏਜੰਸੀ