ਇਸਲਾਮਾਬਾਦ: ਕਾਂਗੋ ਵਿੱਚ ਹੈਲੀਕਾਪਟਰ ਹਾਦਸੇ ਦੌਰਾਨ ਛੇ ਪਾਕਿਸਤਾਨੀ ਫ਼ੌਜੀਆਂ ਸਣੇ ਸੰਯੁਕਤ ਰਾਸ਼ਟਰ ਦੇ ਅੱਠ ਸ਼ਾਂਤੀ ਰੱਖਿਅਕ ਮਾਰੇ ਗਏ। ਇਹ ਸਾਰੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ’ਤੇ ਸਨ। ਇੱਥੇ ਅੱਜ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਫ਼ੌਜੀ ਹੈਲੀਕਾਪਟਰ ਨੂੰ ਜਮਹੂਰੀ ਗਣਰਾਜ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਜਥੇਬੰਦਕ ਸਥਿਰਤਾ ਮਿਸ਼ਨ ਲਈ ਸ਼ਾਂਤੀ ਰੱਖਿਆ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਸੀ। -ਪੀਟੀਆਈ