ਕਾਠਮੰਡੂ, 12 ਜੁਲਾਈ
ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਦੀ ਪਤਨੀ ਸੀਤਾ ਦਹਿਲ ਦਾ ਅੱਜ ਦੇਹਾਂਤ ਹੋ ਗਿਆ। ਸੀਤਾ ਲੰਬੇ ਸਮੇਂ ਤੋਂ ਦਿਮਾਗ ਦੀ ਦੁਰਲੱਭ ਬਿਮਾਰੀ ਤੋਂ ਪੀੜਤ ਸੀ। 69 ਸਾਲਾ ਸੀਤਾ ਨੇ ਅੱਜ ਕਾਠਮੰਡੂ ਦੇ ਹਸਪਤਾਲ ‘ਚ ਆਖਰੀ ਸਾਹ ਲਿਆ। ਹਸਪਤਾਲ ਵੱਲੋਂ ਜਾਰੀ ਬੁਲੇਟਨਿ ਮੁਤਾਬਕ ਸੀਤਾ ਨੂੰ ਦਿਮਾਗ ਦੀ ਬਿਮਾਰੀ ਦੇ ਨਾਲ ਨਾਲ, ਪਾਰਕਿੰਸਨ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਸੀ। ਪ੍ਰਧਾਨ ਮੰਤਰੀ ਪ੍ਰਚੰਡ ਅਤੇ ਉਨ੍ਹਾਂ ਦੀ ਪਤਨੀ ਸੀਤਾ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਸੀ। ਉਨ੍ਹਾਂ ਦੀ ਵੱਡੀ ਬੇਟੀ ਗਿਆਨੂ ਦਹਿਲ ਅਤੇ ਬੇਟੇ ਪ੍ਰਕਾਸ਼ ਦਹਿਲ ਦਾ ਦੇਹਾਂਤ ਹੋ ਚੁੱਕਾ ਹੈ। ਸੀਤਾ ਦੇ ਪਰਿਵਾਰ ਵਿੱਚ ਪ੍ਰਧਾਨ ਮੰਤਰੀ ਪ੍ਰਚੰਡ ਅਤੇ ਦੋ ਧੀਆਂ ਰੇਣੂ ਅਤੇ ਗੰਗਾ ਹਨ।