ਦੁਬਈ, 7 ਜਨਵਰੀ
ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਅੱਜ ਆਲਮੀ ਕਾਰੋਬਾਰੀਆਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਨਿਵੇਸ਼ ਦਾ ਸੱਦਾ ਦਿੱਤਾ। ਉਹ ਇੱਥੇ 3 ਜਨਵਰੀ ਨੂੰ ਸ਼ੁਰੂ ਹੋਏ ਦੁਬਈ ਐਕਸਪੋ ’ਚ ਭਾਰਤ ਵੱਲੋਂ ਲਾਈ ਗਈ ਪ੍ਰਦਰਸ਼ਨੀ ਦਾ ਜਾਇਜ਼ਾ ਲੈ ਰਹੇ ਸਨ। ਜੰਮੂ ਕਸ਼ਮੀਰ ਹਫ਼ਤੇ ਦੇ ਹਿੱਸੇ ਵਜੋਂ ਸ੍ਰੀ ਸਿਨਹਾ ਹੋਰ ਸਰਕਾਰੀ ਅਧਿਕਾਰੀਆਂ ਨਾਲ ਇੱਥੇ ਪਹੁੰਚੇ ਹੋਏ ਹਨ ਅਤੇ ਉਨ੍ਹਾਂ ਇੱਥੇ ਵੱਖ ਵੱਖ ਕਾਰੋਬਾਰੀਆਂ ਨਾਲ ਮੀਟਿੰਗਾਂ ਦੌਰਾਨ ਉਨ੍ਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੈਰ-ਸਪਾਟਾ, ਦਸਤਕਾਰੀ, ਫੂਡ ਪ੍ਰੋਸੈਸਿੰਗ ਸਮੇਤ ਹੋਰ ਸੈਕਟਰਾਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਸਰਕਾਰੀ ਬੁਲਾਰੇ ਵੱਲੋ ਦਿੱਤੀ ਗਈ ਜਾਣਕਾਰੀ ਅਨੁਸਾਰ ਮਨੋਜ ਸਿਨਹਾ ਜੋ ਇੱਥੇ ਤਿੰਨ ਰੋਜ਼ਾ ਦੌਰੇ ’ਤੇ ਪਹੁੰਚੇ ਹਨ, ਨੇ ਦੁਬਈ ’ਚ ਬੰਦਰਗਾਹਾਂ ਸਬੰਧੀ ਵੱਡੀ ਕੰਪਨੀ ਡੀਪੀ ਵਰਲਡ ਦੇ ਚੇਅਰਮੈਨ ਸੁਲਤਾਨ ਅਹਿਮਦ ਬਿਨ ਸੁਲਾਏਮ ਨਾਲ ਮੁਲਾਕਾਤ ਕਰਕੇ ਜੰਮੂ ਕਸ਼ਮੀਰ ’ਚ ਨਿਵੇਸ਼ ਦੇ ਮੌਕਿਆਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਇੱਥੇ ਜੰਮੂ ਕਸ਼ਮੀਰ ਪ੍ਰਚਾਰ ਹਫ਼ਤੇ ਦਾ ਉਦਘਾਟਨ ਵੀ ਕੀਤਾ। -ਪੀਟੀਆਈ