ਸਿੰਗਾਪੁਰ, 27 ਮਈ
ਸਿੰਗਾਪੁਰ ਨੇ ਆਪਣੇ ਨਾਗਰਿਕਾਂ ਤੇ ਸਥਾਈ ਨਿਵਾਸੀਆਂ ਦੇ ਦੇਸ਼ ਪਰਤਣ ਲਈ ਹਵਾਈ ਯਾਤਰਾ ਤੋਂ 72 ਘੰਟੇ ਪਹਿਲਾਂ ਕੋਵਿਡ-19 ਦੀ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਹੈ। ਸਥਾਨਕ ਮੀਡੀਆ ਮੁਤਾਬਕ ਇਹ ਨੇਮ ਸ਼ਨਿੱਚਰਵਾਰ 29 ਮਈ ਨੂੰ ਰਾਤ 11:59 ਵਜੇ ਤੋਂ ਅਮਲ ਵਿੱਚ ਆ ਜਾਣਗੇ। -ਪੀਟੀਆਈ