ਸਿੰਗਾਪੁਰ: ਸਿੰਗਾਪੁਰ ਦੇ ਸੱਭਿਆਚਾਰ, ਭਾਈਚਾਰੇ ਅਤੇ ਯੁਵਾ ਮਾਮਿਲਆਂ ਦੇ ਮੰਤਰੀ ਐਡਿਵਨ ਟੋਂਗ ਨੇ ਸੰਸਦ ’ਚ ਕਿਹਾ ਕਿ ਦੇਸ਼ ਦਾ ਹਿੰਦੂ ਵਿੱਤੀ ਬੋਰਡ (ਐੱਚਏਬੀ) ਆਪਣੇ ਪ੍ਰਬੰਧ ਹੇਠਲੇ ਚਾਰ ਮੰਦਰਾਂ ’ਚ ਸੋਨੇ ਦੀਆਂ ਵਸਤੂਆਂ ’ਤੇ ਨਿਗਰਾਨੀ ਵਧਾਉਣ ਲਈ ਕਦਮ ਚੁੱਕ ਰਿਹਾ ਹੈ। ਉਨ੍ਹਾਂ ਦਾ ਇਹ ਬਿਆਨ ਇੱਕ ਮੰਦਰ ਦੇ ਸਾਬਕਾ (ਭਾਰਤੀ) ਮੁੱਖ ਪੁਜਾਰੀ ’ਤੇ ਸੋਨੇ ’ਚ ਹੇਰਾਫੇਰੀ ਦੇ ਦੋਸ਼ ਲੱਗਣ ਦੇ ਕੁਝ ਹਫ਼ਤਿਆਂ ਮਗਰੋਂ ਆਇਆ ਹੈ। ‘ਟੂਡੇ’ ਅਖ਼ਬਾਰ ਮੁਤਾਬਕ ਮੰਤਰੀ ਟੋਂਗ ਨੇ ਅੱਜ ਕਿਹਾ, ‘ਮੰਦਰਾਂ ਦੀਆਂ ਪ੍ਰਬੰਧਕ ਕਮੇਟੀਆਂ ਆਪਣੇ ਮੰਦਰਾਂ ’ਚ ਸੋਨੇ ਦੀਆਂ ਵਸਤੂਆਂ ’ਤੇ ਸਖ਼ਤ ਨਿਗਰਾਨੀ ਕਰਨਗੀਆਂ। ਐੱਚਏਬੀ ਹਰ ਸਾਲ ਵੱਧ ਆਡਿਟ ਕਰੇਗਾ।’ -ਪੀਟੀਆਈ