ਸ਼ਿਕਾਗੋ: ਦੱਖਣੀ ਸ਼ਿਕਾਗੋ ਦੇ ਇੱਕ ਸਮਸ਼ਾਨਘਾਟ ਦੇ ਬਾਹਰ ਹੋਈ ਗੋਲੀਬਾਰੀ ਵਿੱਚ 15 ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਐਰਿਕ ਕਾਰਟਰ ਨੇ ਦੱਸਿਆ ਕਿ ਬੀਤੇ ਮੰਗਲਵਾਰ ਗਰੇਸ਼ਮ ਦੇ ਗੁਆਂਢ ਵਿੱਚ ਇੱਕ ਸਮਸ਼ਾਨਘਾਟ ਦੇ ਬਾਹਰ ਇੱਕ ਵਾਹਨ ਵਿੱਚੋਂ ਗੋਲੀਆਂ ਚਲਾਈਆਂ ਗਈਆਂ। ਉੱਥੇ ਮੌਜੂਦ ਸੁਰੱਖਿਆ ਕਰਮੀਆਂ ਵੱਲੋਂ ਜਵਾਬੀ ਗੋਲੀਬਾਰੀ ਕੀਤੀ, ਜਿਸ ਨਾਲ ਵਾਹਨ ਨੁਕਸਾਨਿਆ ਗਿਆ, ਪਰ ਉਸ ਵਿੱਚ ਸਵਾਰ ਹਮਲਾਵਰ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਹਾਲੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। -ਪੀਟੀਆਈ