ਲਾਸ ਏਂਜਲਸ: ਅਮਰੀਕਾ ਦੀ ਵੱਕਾਰੀ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਉਨ੍ਹਾਂ ਸੱਤ ਔਰਤਾਂ ਨੂੰ ਸਮਝੌਤੇ ਤਹਿਤ 7.3 ਕਰੋੜ ਡਾਲਰ ਦੇ ਭੁਗਤਾਨ ਲਈ ਸਹਿਮਤ ਹੋ ਗਈ ਹੈ ਜਿਨ੍ਹਾਂ ਇਕ ਸਾਬਕਾ ਗਾਇਨੀਕਾਲੋਜਿਸਟ ਉਤੇ ਜਿਨਸੀ ਦੁਰਵਿਹਾਰ ਦਾ ਦੋਸ਼ ਲਾਇਆ ਸੀ। ਡਾ. ਜੇਮਸ ਹੀਪਸ ਦੇ 6600 ਤੋਂ ਵੱਧ ਮਰੀਜ਼ਾਂ ਨੂੰ ਸਮਝੌਤੇ ਦੀ ਰਾਸ਼ੀ ਮਿਲ ਸਕਦੀ ਹੈ ਭਾਵੇਂ ਉਨ੍ਹਾਂ ਨੇ ਲਾਸ ਏਂਜਲਸ ਸਥਿਤ ’ਵਰਸਿਟੀ ਦੇ ਮਾਹਿਰ ਉਤੇ ਦੋਸ਼ ਨਹੀਂ ਵੀ ਲਾਏ ਹਨ। ਇਕ ਸੰਘੀ ਜੱਜ ਸ਼ਿਕਾਇਤਕਰਤਾ ਤੇ ਮਰੀਜ਼ਾਂ ਵਿਚਾਲੇ ਇਸ ਸਮਝੌਤੇ ਨੂੰ ਆਖ਼ਰੀ ਪ੍ਰਵਾਨਗੀ ਦੇਵੇਗਾ।
-ਏਪੀ