ਹਿਊਸਟਨ (ਅਮਰੀਕਾ), 22 ਨਵੰਬਰ
ਸੇਵਾ ਇੰਟਰਨੈਸ਼ਨਲ ਜੋ ਕਿ ਇਕ ਭਾਰਤੀ-ਅਮਰੀਕੀ ਗੈਰ-ਮੁਨਾਫ਼ਾ ਸੰਸਥਾ ਹੈ, ਨੂੰ ਕਰੋਨਾਵਾਇਰਸ ਮਹਾਮਾਰੀ ਦੌਰਾਨ ਅਮਰੀਕਾ ਦੇ ਵੱਖ-ਵੱਖ ਭਾਈਚਾਰਿਆਂ ਦੀ ਮਦਦ ਕਰਨ ਦੀਆਂ ਕੋਸ਼ਿਸ਼ਾਂ ਲਈ ਨਿਊਯਾਰਕ ਲਾਈਫ਼ ਫਾਊਂਡੇਸ਼ਨ ਨੇ 50,000 ਅਮਰੀਕੀ ਡਾਲਰ ਦੀ ਰਾਸ਼ੀ ਵਾਲਾ ‘ਲਵ ਟੇਕਸ ਐਕਸ਼ਨ’ ਐਵਾਰਡ ਦੇ ਕੇ ਸਨਮਾਨਿਤ ਕੀਤਾ ਹੈ। ਸੇਵਾ ਇੰਟਰਨੈਸ਼ਨਲ ਦੇ ਪ੍ਰਧਾਨ ਅਰੁਣ ਕੰਕਾਨੀ ਜੋ ਕਿ ਹਿਊਸਟਨ ਦੇ ਰਹਿਣ ਵਾਲੇ ਹਨ, ਅਮਰੀਕਾ ਦੇ ਊਨ੍ਹਾਂ 35 ਸਮੁਦਾਇਕ ਮੈਂਬਰਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਕਰੋਨਾਵਾਇਰਸ ਮਹਾਮਾਰੀ ਨਾਲ ਨਿਪਟਣ ਲਈ ਅਸਾਧਾਰਨ ਜਨ ਸੇਵਾ ਕਰ ਕੇ ਪੁਰਸਕਾਰ ਦੇਣ ਲਈ ਚੁਣਿਆ ਗਿਆ ਹੈ। -ਪੀਟੀਆਈ