ਵਾਸ਼ਿੰਗਟਨ, 10 ਦਸੰਬਰ
ਅਮਰੀਕੀ ਸੈਨੇਟਰ ਟੈੱਡ ਕਰੂਜ਼ ਨੇ ਕਿਹਾ ਕਿ ਮਰਹੂਮ ਸਿੱਖ ਪੁਲੀਸ ਅਫਸਰ ਸੰਦੀਪ ਸਿੰਘ ਧਾਲੀਵਾਲ ਨਾਇਕ ਅਤੇ ਰਾਹ ਦਸੇਰਾ ਸੀ, ਜਿਸ ਦੀ ਆਪਣੇ ਧਰਮ ਪ੍ਰਤੀ ਵਚਨਬੱਧਤਾ ਸਿੱਖਾਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਨੂੰ ਕਾਨੂੰਨ ਦੀ ਸੇਵਾ ਲਈ ਪੀੜ੍ਹੀਆਂ ਤੱਕ ਪ੍ਰੇਰਿਤ ਕਰਦੀ ਰਹੇਗੀ। ਦੱਸਣਯੋਗ ਹੈ ਕਿ ਇੱਕ ਸਾਲ ਪਹਿਲਾਂ ਹਿਊਸਟਨ ਵਿੱਚ ਟਰੈਫਿਕ ਨਾਕੇ ’ਤੇ ਡਿਊਟੀ ਦੌਰਾਨ ਸੰਦੀਪ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਸੈਨੇਟਰ ਟੈੱਡ ਕਰੂਜ਼ ਨੇ ਇਹ ਟਿੱਪਣੀਆਂ ਅਮਰੀਕੀ ਸੈਨੇਟ ਵਲੋਂ ਸਰਬਸੰਮਤੀ ਨਾਲ ਹਿਊਸਟਨ ਵਿੱਚ ਇੱਕ ਡਾਕ ਘਰ ਦਾ ਨਾਂ ਸੰਦੀਪ ਸਿੰਘ ਧਾਲੀਵਾਲ ਦੇ ਨਾਂ ’ਤੇ ਰੱਖੇ ਜਾਣ ਦਾ ਮਤਾ ਪਾਸ ਕੀਤੇ ਜਾਣ ਮੌਕੇ ਕੀਤੀਆਂ। -ਪੀਟੀਆਈ