ਲਾਹੌਰ, 5 ਨਵੰਬਰ
ਪਾਕਿਸਤਾਨ ਦੇ ਸੂਬੇ ਪੰਜਾਬ ਵਿੱਚ ਨੈਸ਼ਨਲ ਬੈਂਕ ਆਫ ਪਾਕਿਸਤਾਨ ਦੇ ਸੀਨੀਅਰ ਮੈਨੇਜਰ ਨੂੰ ਬੈਂਕ ਦੇ ਸੁਰੱਖਿਆ ਗਾਰਡ ਨੇ ਕਥਿਤ ਤੌਰ ’ਤੇ ਕੁਫ਼ਰ ਤੋਲਣ ਦੇ ਦੋੋਸ਼ ਹੇਠ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਪੁਲੀਸ ਅਨੁਸਾਰ ਖ਼ੁਸ਼ਹਾਬ ਦੀ ਤਹਿਸੀਲ ਕੁਆਦਾਬਾਦ ਸਥਿਤ ਬਹੁਕੌਮੀ ਵਪਾਰਕ ਬੈਂਕ ਦੇ ਮੈਨੇਜਰ ਮਲਿਕ ਇਮਰਾਨ ਹਨੀਫ਼ ’ਤੇ ਬੁੱਧਵਾਰ ਸਵੇਰੇ ਬੈਂਕ ਦੇ ਸੁਰੱਖਿਆ ਗਾਰਡ ਅਹਿਮਦ ਨਵਾਜ਼ ਨੇ ਗੋਲੀਆਂ ਵਰ੍ਹਾ ਦਿੱਤੀਆਂ। ਮ੍ਰਿਤਕ ਦੇ ਪਰਿਵਾਰਕ ਜੀਆਂ ਨੇ ਕਿਹਾ ਕਿ ਮੁਲਜ਼ਮ ਨੇ ਨਿੱਜੀ ਰੰਜਿਸ਼ ਕਾਰਨ ਹੱਤਿਆ ਕੀਤੀ ਹੈ ਅਤੇ ਆਪਣੇ-ਆਪ ਨੂੰ ਬਚਾਊਣ ਲਈ ਕੁਫ਼ਰ ਤੋਲਣ ਦੀ ਗੱਲ ਕਹੀ ਜਾ ਰਹੀ ਹੈ। ਸੀਨੀਅਰ ਪੁਲੀਸ ਅਫਸਰ ਤਾਰਿਕ ਵਿਲਾਇਤ ਅਨੁਸਾਰ ਨਵਾਜ਼ ਦਾ ਦਾਅਵਾ ਹੈ ਕਿ ਹਨੀਫ਼ ਵਲੋਂ ਕੁਫ਼ਰ ਤੋਲਣ ’ਤੇ ਊਸ ਨੇ ਗੋਲੀਆਂ ਚਲਾਈਆਂ।
-ਪੀਟੀਆਈ