ਸੰਯੁਕਤ ਰਾਸ਼ਟਰ, 17 ਮਾਰਚ
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਛੇ ਦੇਸ਼ਾਂ ਦੀ ਬੇਨਤੀ ‘ਤੇ ਵੀਰਵਾਰ ਨੂੰ ਹੰਗਾਮੀ ਬੈਠਕ ਕਰੇਗੀ। ਇਸ ਵਿੱਚ ਯੂਕਰੇਨ ’ਤੇ ਰੂਸੀ ਹਮਲੇ ਕਾਰਨ ਮਨੁੱਖਤਾ ਦੇ ਹੋ ਰਹੇ ਘਾਣ ’ਤੇ ਚਰਚਾ ਕੀਤੀ ਜਾਵੇਗੀ। ਪਰਿਸ਼ਦ ਨੂੰ ਅਪੀਲ ਕਰਨ ਵਾਲਿਆਂ ਵਿੱਚ ਯੂਕੇ, ਯੂਐੱਸ, ਫਰਾਂਸ, ਆਇਰਲੈਂਡ, ਨਾਰਵੇ ਅਤੇ ਅਲਬਾਨੀਆ ਸ਼ਾਮਲ ਹਨ।