ਰਿਆਧ 3 ਜਨਵਰੀ
ਸਾਊਦੀ ਅਰਬ ਨੇ ਅੱਜ ਕੌਮਾਂਤਰੀ ਉਡਾਣਾਂ ਦੇ ਨਾਲ-ਨਾਲ ਜ਼ਮੀਨੀ ਤੇ ਸਮੁੰਦਰੀ ਰਸਤਿਆਂ ਰਾਹੀਂ ਆਵਾਜਾਈ ’ਤੇ ਲੱਗੀ ਪਾਬੰਦੀ ਖਤਮ ਕਰਨ ਦਾ ਐਲਾਨ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬਹੁਤ ਸਾਰੇ ਮੁਲਕਾਂ ’ਚ ਕਰੋਨਾਵਾਇਰਸ ਦੇ ਨਵੇਂ ਸਰੂਪ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਸਾਊਦੀ ਅਰਬ ਨੇ ਦੋ ਹਫ਼ਤੇ ਦੀ ਪਾਬੰਦੀ ਲਗਾਈ ਸੀ। ਗ੍ਰਹਿ ਮੰਤਰਾਲੇ ਅਨੁਸਾਰ ਇਹ ਪਾਬੰਦੀ ਅੱਜ ਸਵੇਰੇ 11 ਵਜੇ ਤੋਂ ਖਤਮ ਮੰਨੀ ਜਾਵੇਗੀ। ਨਾਲ ਹੀ ਇਹ ਹਦਾਇਤ ਵੀ ਦਿੱਤੀ ਗਏ ਹੈ ਕਿ ਨਵੇਂ ਕਰੋਨਾਵਾਇਰਸ ਵਾਲੇ ਮੁਲਕਾਂ ਤੋਂ ਆਉਣ ਵਾਲੇ ਗੈਰ-ਸਾਊਦੀ ਨਾਗਰਿਕਾਂ ਨੂੰ 14 ਦਿਨਾਂ ਲਈ ਏਕਾਂਤਵਾਸ ’ਚ ਰਹਿਣਾ ਪਵੇਗਾ।
-ਪੀਟੀਆਈ