ਦੁਬਈ, 4 ਨਵੰਬਰ
ਸਾਊਦੀ ਅਰਬ ਵਲੋਂ ਅੱਜ ਨਵੇਂ ਸੁਧਾਰਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਰਾਹੀਂ ਰੁਜ਼ਗਾਰਦਾਤਿਆਂ ਦੇ ਤਸ਼ੱਦਦ ਦਾ ਸ਼ਿਕਾਰ ਹੁੰਦੇ ਲੱਖਾਂ ਪਰਵਾਸੀ ਕਾਮਿਆਂ ਤੋਂ ਕੁਝ ਪਾਬੰਦੀਆਂ ਹਟਣਗੀਆਂ। ਮਨੁੱਖ ਸਰੋਤ ਅਤੇ ਸਮਾਜਿਕ ਵਿਕਾਸ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਦੇ ਲਾਗੂ ਹੋਣ ਨਾਲ ਵਿਦੇਸ਼ੀ ਕਾਮਿਆਂ ਨੂੰ ਆਪਣੀ ਸਪਾਂਸਰਸ਼ਿਪ ਇੱਕ ਰੁਜ਼ਗਾਰਦਾਤੇ ਤੋਂ ਦੂਜੇ ਤੱਕ ਤਬਦੀਲ ਕਰਵਾ ਕੇ ਆਪਣੀ ਨੌਕਰੀ ਬਦਲਣ ਦਾ ਅਧਿਕਾਰ ਮਿਲੇਗਾ, ਮੁਲਕ ਛੱਡਣ ਅਤੇ ਮੁੜ ਦਾਖ਼ਲ ਹੋਣ ਦੀ ਆਗਿਆ ਮਿਲੇਗੀ ਅਤੇ ਰੁਜ਼ਗਾਰਦਾਤੇ ਦੀ ਆਗਿਆ ਲਏ ਬਿਨਾਂ ਮੁਲਕ ਛੱਡਣ ਲਈ ਵੀਜ਼ਾ ਮਿਲੇਗਾ। ਇਨ੍ਹਾਂ ਸੁਧਾਰਾਂ ਦੀ ਪਿਛਲੇ ਲੰਬੇ ਸਮੇਂ ਤੋਂ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਊਪ ਮੰਤਰੀ ਨੇ ਕਿਹਾ ਕਿ ਲੇਬਰ ਸਬੰਧੀ ਇਹ ਨਵੇਂ ਸੁਧਾਰ ਮਾਰਚ 2021 ਤੋਂ ਲਾਗੂ ਹੋਣਗੇ । -ਏਪੀ