ਲੰਡਨ:
ਸਾਦਿਕ ਖਾਨ ਦੂਜੀ ਵਾਰ ਲੰਡਨ ਦੇ ਮੇਅਰ ਚੁਣੇ ਗਏ ਹਨ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ਨੂੰ 55.2 ਪ੍ਰਤੀਸ਼ਤ ਵੋਟ ਸ਼ੇਅਰ ਨਾਲ ਹਰਾ ਦਿੱਤਾ। ਸਾਦਿਕ ਦੇ ਵਿਰੋਧੀ ਉਮੀਦਵਾਰ ਨੂੰ 44.8 ਪ੍ਰਤੀਸ਼ਤ ਵੋਟ ਮਿਲੇ। ਲੇਬਰ ਪਾਰਟੀ ਦੇ ਉਮੀਦਵਾਰ ਖਾਨ (51) ਨੇ ਕੰਜ਼ਰਵੇਟਿਵ ਉਮੀਦਵਾਰ ਸ਼ੌਨ ਬੇਲੀ ਨੂੰ ਹਰਾਇਆ। ਸਾਦਿਕ ਨੂੰ 1,206,034 ਵੋਟਾਂ ਮਿਲੀਆਂ ਜਦਕਿ ਕੰਜ਼ਰਵੇਟਿਵ ਉਮੀਦਵਾਰ ਨੂੰ 977,601 ਵੋਟਾਂ ਮਿਲੀਆਂ। ਪਾਕਿਸਤਾਨੀ ਮੂਲ ਦੇ ਖਾਨ ਲੇਬਰ ਵੱਲੋਂ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। ਕਿਸੇ ਯੂਰੋਪੀਅਨ ਰਾਜਧਾਨੀ ਦੇ 2016 ਵਿਚ ਮੇਅਰ ਬਣਨ ਵਾਲੇ ਉਹ ਪਹਿਲੇ ਮੁਸਲਿਮ ਸਨ। ਮੇਅਰ ਦੇ ਅਹੁਦੇ ਲਈ ਚੋਣਾਂ ਪਿਛਲੇ ਸਾਲ ਹੋਣੀਆਂ ਸਨ ਪਰ ਮਹਾਮਾਰੀ ਕਾਰਨ ਅੱਗੇ ਪਾ ਦਿੱਤੀਆਂ ਗਈਆਂ ਸਨ।
-ਪੀਟੀਆਈ