ਮਾਸਕੋ, 11 ਮਈ
ਅੱਜ ਰੂਸ ਦੇ ਸ਼ਹਿਰ ਕਜ਼ਾਨ ਵਿਚ ਇਕ ਸਕੂਲ ਵਿਚ ਹੋਈ ਗੋਲੀਬਾਰੀ ਵਿਚ 7ਬੱਚਿਆਂ ਤੇ ਇਕ ਅਧਿਆਪਕ ਸਣੇ 8 ਜਣਿਆਂ ਦੀ ਮੌਤ ਹੋ ਗਈ 21 ਹੋਰ ਜ਼ਖਮੀ ਹੋ ਗਏ। ਮਰਨ ਵਾਲੇ ਬੱਚੇ ਸੱਤਵੀ ਤੇ ਅੱਠਵੀਂ ਦੇ ਹਨ। ਸਕੂਲ ‘ਤੇ ਦੋ ਬੰਦੂਕਧਾਰੀਆਂ ਨੇ ਗੋਲੀਆਂ ਚਲਾਈਆਂ। ਇਕ ਨੂੰ ਕਾਬੂ ਕਰ ਲਿਆ ਗਿਆ ਹੈ। ਉਹ 17 ਸਾਲਾਂ ਦਾ ਹੈ। ਕੁੱਝ ਬੱਚਿਆਂ ਨੂੰ ਸਕੂਲ ਵਿਚੋਂ ਕੱਢ ਲਿਆ ਗਿਆ ਹੈ।