
ਕੀਵ, 19 ਮਾਰਚ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸ਼ਨਿਚਰਵਾਰ ਨੂੰ ਯੂਕਰੇਨ ਦੇ ਬੰਦਰਗਾਹ ਸ਼ਹਿਰ ਮਾਰੀਓਪੋਲ ਦਾ ਦੌਰਾ ਕੀਤਾ। ਰੂਸ ਦੀਆਂ ਸਰਕਾਰੀ ਖ਼ਬਰ ਏਜੰਸੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਪੂਤਿਨ ਦਾ ਇਹ ਮਾਰੀਓਪੋਲ ਦਾ ਪਹਿਲਾ ਦੌਰਾ ਹੈ ਜਿਸ ’ਤੇ ਰੂਸ ਨੇ ਸਤੰਬਰ ਵਿੱਚ ਕਥਿਤ ਗ਼ੈਰਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤਾ ਸੀ। ਸ਼ਨਿਚਰਵਾਰ ਨੂੰ ਪੂਤਿਨ ਯੂਕਰੇਨ ਤੋਂ ਕ੍ਰੀਮੀਆ ਨੂੰ ਹਥਿਆਉਣ ਦੀ ਨੌਵੀਂ ਵਰ੍ਹੇਗੰਢ ਮੌਕੇ ਕਾਲਾ ਸਾਗਰ ਦੇ ਪ੍ਰਾਇਦੀਪ ’ਤੇ ਵੀ ਗਏ ਜਿਹੜਾ ਮਾਰੀਓਪੋਲ ਦੇ ਨੇੜੇ ਸਥਿਤ ਹੈ। -ਏਪੀ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ