ਮਾਸਕੋ: ਰੂਸੀ ਫ਼ੌਜ ਦਾ ਇਕ ਮਾਲਵਾਹਕ ਹਵਾਈ ਜਹਾਜ਼ ਅੱਜ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਚਾਲਕ ਦਲ ਦੇ ਘੱਟੋ-ਘੱਟ ਚਾਰ ਮੈਂਬਰਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਮਾਲਵਾਹਕ ਹਵਾਈ ਜਹਾਜ਼ ਆਈਐੱਲ-76 ਦੱਖਣ-ਪੱਛਮੀ ਰਿਆਜ਼ਾਨ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਜਹਾਜ਼ ਦੇ ਇੰਜਣ ਵਿੱਚ ਕੁਝ ਖ਼ਰਾਬੀ ਆ ਗਈ ਸੀ, ਜਿਸ ਕਾਰਨ ਚਾਲਕ ਦਲ ਨੂੰ ‘ਕ੍ਰੈਸ਼ ਲੈਂਡਿੰਗ’ ਲਈ ਮਜਬੂਰ ਹੋਣਾ ਪਿਆ। ਖੇਤਰੀ ਪ੍ਰਸ਼ਾਸਨ ਨੇ ਕਿਹਾ ਕਿ ਰਿਆਜ਼ਾਨ ਸ਼ਹਿਰ ਦੇ ਬਾਹਰ ਇਕ ਮੈਦਾਨ ਵਿੱਚ ਜਹਾਜ਼ ਡਿੱਗਣ ਕਰ ਕੇ ਚਾਲਕ ਦਲ ਦੇ ਚਾਰ ਮੈਂਬਰ ਮਾਰੇ ਗਏ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। -ਏਪੀ