ਮਾਸਕੋ: ਰੂਸ ਦੇ ਹੰਗਾਮੀ ਸਥਿਤੀਆਂ ਬਾਰੇ ਮੰਤਰੀ ਦੀ ਅਭਿਆਸ ਦੌਰਾਨ ਮੌਤ ਹੋ ਗਈ ਹੈ। ਇਹ ਜਾਣਕਾਰੀ ਅੱਜ ਸਬੰਧਤ ਮੰਤਰਾਲੇ ਵੱਲੋਂ ਦਿੱਤੀ ਗਈ। ਰੂਸੀ ਨਿਊਜ਼ ਏਜੰਸੀ ਨੇ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਦੱਸਿਆ, ‘ਆਰਕਟਿਕ ਜ਼ੋਨ ਨੂੰ ਹੰਗਾਮੀ ਸਥਿਤੀਆਂ ਤੋਂ ਬਚਾਉਣ ਸਬੰਧੀ ਅੰਤਰ-ਏਜੰਸੀ ਅਭਿਆਸਾਂ ਦੌਰਾਨ ਇੱਕ ਵਿਅਕਤੀ ਦੀ ਜਾਨ ਬਚਾਉਂਦੇ ਸਮੇਂ ਯੇਵਗੇਨੀ ਜ਼ਿਨੀਚੇਵ (55) ਦੀ ਮੌਤ ਹੋ ਗਈ। ਮੰਤਰਾਲੇ ਵੱਲੋਂ ਇਸ ਸਬੰਧੀ ਤਫ਼ਸੀਲ ਵਿੱਚ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਹਾਦਸਾ ਕਿੱਥੇ ਵਾਪਰਿਆ ਅਤੇ ਉਨ੍ਹਾਂ ਦੀ ਮੌਤ ਕਿਸ ਤਰ੍ਹਾਂ ਹੋਈ ਹੈ। ਜ਼ਿਨੀਚੇਵ 2018 ਵਿੱਚ ਰੂਸ ਦੇ ਹੰਗਾਮੀ ਸਥਿਤੀ ਮੰਤਰਾਲੇ (ਈਐੱਸਐੱਮ) ਦੇ ਮੁਖੀ ਬਣੇ ਸਨ। ਉਹ 2016 ਵਿੱਚ ਹੀ ਰੂਸ ਦੇ ਪੱਛਮ ’ਚ ਪੈਂਦੇ ਕੈਲਿਨਿਨਗਰਾਦ ਦੇ ਦੋ ਮਹੀਨੇ ਕਾਰਜਕਾਰੀ ਗਵਰਨਰ ਵੀ ਰਹੇ ਹਨ। -ਏਪੀ