ਬਖਮੁਟ: ਰੂਸ ਨੇ ਪੂਰਬੀ ਯੂਕਰੇਨ ਦੇ ਸ਼ਹਿਰ ਬਖਮੁਟ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਰੂਸ ਵੱਲੋਂ ਸ਼ਹਿਰ ਉਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਸਕੋ ਰੂਸ ਨਾਲ ਲੱਗਦੇ ਪੂਰੇ ਡੋਨਬਾਸ ਖੇਤਰ ਉਤੇ ਕਬਜ਼ਾ ਕਰਨਾ ਚਾਹੁੰਦਾ ਹੈ। ਪਿਛਲੇ ਮਹੀਨੇ ਜ਼ਿਆਦਾਤਰ ਲੜਾਈ ਦੱਖਣੀ ਯੂਕਰੇਨ ਦੇ ਖੇਰਸਨ ਖੇਤਰ ਵਿਚ ਹੋਈ ਹੈ। ਸ਼ਹਿਰ ਉਤੇ ਕਬਜ਼ੇ ਨਾਲ ਯੂਕਰੇਨ ਦੀ ਸਪਲਾਈ ਲਾਈਨ ਵਿਚ ਅੜਿੱਕਾ ਪੈ ਸਕਦਾ ਹੈ। ਰੂਸੀ ਬਲਾਂ ਲਈ ਦੋਨੇਸਕ ਦੇ ਹੋਰ ਸ਼ਹਿਰਾਂ ਦਾ ਰਾਹ ਵੀ ਖੁੱਲ੍ਹ ਸਕਦਾ ਹੈ। -ਏਪੀ/ਪੀਟੀਆਈ