ਬਚਿੱਤਰ ਕੁਹਾੜ
ਐਡੀਲੇਡ, 27 ਅਗਸਤ
ਰੌਇਲ ਐਗਰੀਕਲਚਰ ਐਂਡ ਬਾਗਬਾਨੀ ਸੁਸਾਇਟੀ ਦੱਖਣੀ ਆਸਟਰੇਲੀਆ ਵੱਲੋਂ 4 ਤੋਂ 13 ਸਤੰਬਰ ਤੱਕ ਕਰਵਾਇਆ ਜਾਣ ਵਾਲਾ 285ਵਾਂ ਰੌਇਲ ਐਡੀਲੇਡ ਸ਼ੋਅ-2020 ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ ਹੈ। ਸੁਸਾਇਟੀ ਦੇ ਨੁਮਾਇੰਦਿਆਂ ਅਨੁਸਾਰ 75 ਸਾਲਾਂ ਵਿੱਚ ਪਹਿਲੀ ਵਾਰ ਰੌਇਲ ਐਡੀਲੇਡ ਸ਼ੋਅ ਦੇ ਰੱਦ ਹੋਣ ਕਾਰਨ ਸ਼ਹਿਰ ਦਾ ਸਭ ਤੋਂ ਰੁਝੇਵੇਂ ਤੇ ਰੌਣਕ ਵਾਲਾ ਕਸਬਾ ਸ਼ਾਂਤ ਹੋ ਗਿਆ ਹੈ। ਰੌਇਲ ਐਗਰੀਕਲਚਰਲ ਐਂਡ ਬਾਗਬਾਨੀ ਸੁਸਾਇਟੀ ਦੱਖਣੀ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਜੌਹਨ ਰੋਥਵੈੱਲ ਨੇ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਇਸ ਸਾਲ ਦੇ ਸ਼ੋਅ ਰੱਦ ਕਰਨ ਦੇ ਵੇਰਵਿਆਂ ਨੂੰ ਅੰਤਿਮ ਰੂਪ ਦੇਣ ਅਤੇ 2021 ਵਿੱਚ ਰੌਇਲ ਐਡੀਲੇਡ ਸ਼ੋਅ ਨੂੰ ਸ਼ਾਨਦਾਰ ਬਣਾਉਣ ਦੀ ਯੋਜਨਾ ’ਤੇ ਕੰਮ ਕਰੇਗੀ।