ਹੇਗ, 20 ਫਰਵਰੀ
ਮਿਆਂਮਾਰ ਖ਼ਿਲਾਫ਼ ਰੋਹਿੰਗੀਆ ਮੁਸਲਮਾਨਾਂ ਦੇ ਕਤਲੇਆਮ ਕੇਸ ਦੀ ਭਲਕੇ ਤੋਂ ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ’ਚ ਸੁਣਵਾਈ ਹੋਵੇਗੀ। ਚਾਰ ਦਿਨਾਂ ਤੱਕ ਚੱਲਣ ਵਾਲੀ ਸੁਣਵਾਈ ਦੌਰਾਨ ਮਿਆਂਮਾਰ ਦੇ ਮੁੱਢਲੇ ਇਤਰਾਜ਼ਾਂ ’ਤੇ ਸੁਣਵਾਈ ਹੋਵੇਗੀ ਜੋ ਗਾਂਬੀਆ ਵੱਲੋਂ ਜਤਾਏ ਗਏ ਹਨ। ਗਾਂਬੀਆ ਨੇ ਦਲੀਲ ਦਿੱਤੀ ਹੈ ਕਿ ਰੋਹਿੰਗੀਆ ਮੁਸਲਮਾਨਾਂ ਦਾ ਕਤਲੇਆਮ ਕਨਵੈਨਸ਼ਨ ਦੀ ਉਲੰਘਣਾ ਹੈ ਅਤੇ ਮਿਆਂਮਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਪਿਛਲੀ ਵਾਰ ਮਿਆਂਮਾਰ ਦੀ ਕਾਨੂੰਨੀ ਟੀਮ ਦੀ ਅਦਾਲਤ ’ਚ ਆਂਗ ਸਾਂ ਸੂ ਕੀ ਨੇ ਅਗਵਾਈ ਕੀਤੀ ਸੀ ਪਰ ਹੁਣ ਉਹ ਜੇਲ੍ਹ ’ਚ ਬੰਦ ਹੈ। ਮਿਆਂਮਾਰ ਫ਼ੌਜੀ ਹੁਕਮਰਾਨਾਂ ਦੇ ਵਿਰੋਧੀਆਂ ਨੇ ਕਿਹਾ ਹੈ ਕਿ ਦੋ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ। -ਏਪੀ