ਸਟਾਕਹੋਮ, 29 ਅਗਸਤ
ਸਵੀਡਨ ਦੇ ਦੱਖਣੀ ਸ਼ਹਿਰ ਮਾਲਮੋ ’ਚ ਕੱਟੜਪੰਥੀਆਂ ਵੱਲੋਂ ਕੁਰਾਨ ਸਾੜੇ ਜਾਣ ਦੇ ਵਿਰੋਧ ’ਚ 300 ਤੋਂ ਵੱਧ ਲੋਕ ਇਕੱਠੇ ਹੋਣ ਮਗਰੋਂ ਦੰਗੇ ਭੜਕ ਗਏ।
ਪੁਲੀਸ ਨੇ ਅੱਜ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਲੰਘੀ ਰਾਤ ਕਈ ਥਾਵਾਂ ’ਤੇ ਅੱਗ ਲਗਾ ਦਿੱਤੀ ਅਤੇ ਪੁਲੀਸ ਤੇ ਬਚਾਅ ਸੇਵਾ ਦੇ ਕਰਮਚਾਰੀਆਂ ’ਤੇ ਸਾਮਾਨ ਸੁੱਟਿਆ ਜਿਸ ਕਾਰਨ ਕਈ ਪੁਲੀਸ ਮੁਲਾਜ਼ਮ ਮਾਮੂਲੀ ਜ਼ਖ਼ਮੀ ਹੋ ਗਏ।
ਕਰੀਬ 15 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਟੀਟੀ ਨਿਊਜ਼ ਏਜੰਸੀ ਨੇ ਦੱਸਿਆ ਕਿ ਲੰਘੀ ਦੁਪਹਿਰ ਕੱਟੜਪੰਥੀ ਕਾਰਕੁਨਾਂ ਨੇ ਪਰਵਾਸੀ ਬਹੁਗਿਣਤੀ ਵਾਲੇ ਇਲਾਕੇ ਨੇੜੇ ਕੁਰਾਨ ਦੀ ਕਾਪੀ ਸਾੜ ਦਿੱਤੀ ਤੇ ਇਸ ਦੀ ਵੀਡੀਓ ਬਣਾ ਕੇ ਆਨਲਾਈਨ ਪੋਸਟ ਕਰ ਦਿੱਤੀ ਜਿਸ ਮਗਰੋਂ ਇਹ ਹਿੰਸਾ ਭੜਕ ਪਈ। ਬਾਅਦ ਵਿੱਚ ਨਫ਼ਰਤ ਫੈਲਾਉਣ ਦੇ ਸ਼ੱਕ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਵੱਲੋਂ ਸਖ਼ਤ ਿਨਗਰਾਨੀ ਰੱਖੀ ਜਾ ਰਹੀ ਹੈ। -ਏਪੀ