ਪੇਈਚਿੰਗ, 12 ਫਰਵਰੀ
ਚੀਨ ਨੇ ਰਿਪੋਰਟਿੰਗ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ’ਤੇ ਬੀਬੀਸੀ ਵਰਲਡ ਨਿਊਜ਼ ਦੇ ਪ੍ਰਸਾਰਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਚੀਨ ਦੇ ਟੈਲੀਵਿਜ਼ਨ ਅਤੇ ਰੇਡੀਓ ਰੈਗੂਲੇਟਰ ਨੇ ਇਸ ਦਾ ਐਲਾਨ ਕੀਤਾ ਹੈ। ਹਫ਼ਤਾ ਪਹਿਲਾਂ ਬਰਤਾਨੀਆਂ ਨੇ ਚੀਨ ਸਰਕਾਰ ਦੇ ਕੰਟਰੋਲ ਹੇਠਲੇ ਚਾਈਨਾ ਗਲੋਬਲ ਟੈਲੀਵੀਜ਼ਨ ਨੈੱਟਵਰਕ (ਸੀਜੀਟੀਐੱਨ) ਦਾ ਲਾਇਸੈਂਸ ਰੱਦ ਕਰ ਦਿੱਤਾ ਸੀ।