ਪੈਰਿਸ, 24 ਅਪਰੈਲ
ਫਰਾਂਸ ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਵੋਟਾਂ ਪਾਉਣ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ । ਮੁੱਢਲੇ ਰੁਝਾਨਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਮੌਜੂਦਾ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਦੂਜੇ ਗੇੜ ਵਿਚ ਵੀ ਲੀਡ ਬਣਾ ਲਈ ਹੈ ਤੇ ੳਨ੍ਹਾਂ ਦਾ ਰਾਸ਼ਟਰਪਤੀ ਬਣਨਾ ਤੈਅ ਹੈ ਜਿਸ ਬਾਰੇ ਰਸਮੀ ਐਲਾਨ 25 ਅਪਰੈਲ ਨੂੰ ਹੋਵੇਗਾ। ਦੱਸਣਾ ਬਣਦਾ ਹੈ ਕਿ ਪਹਿਲੇ ਗੇੜ ਵਿਚ ਮੈਕਰੋਂ ਨੇ ਲੀਡ ਹਾਸਲ ਕੀਤੀ ਸੀ। ਇਹ ਚੋਣ ਦੋ ਪੜਾਅ ਵਿਚ ਹੋਈ। ਪਹਿਲਾ ਪੜਾਅ 10 ਅਪਰੈਲ ਨੂੰ ਮੁਕੰਮਲ ਹੋਇਆ। ਦੂਜੇ ਤੇ ਆਖਰੀ ਗੇੜ ਦੀ ਵੋਟਿੰਗ ਤੋਂ ਬਾਅਦ 25 ਅਪਰੈਲ ਨੂੰ ਨਤੀਜੇ ਦਾ ਐਲਾਨ ਹੋਇਆ। ਇਸ ਤੋਂ ਬਾਅਦ 13 ਮਈ ਨੂੰ ਰਾਸ਼ਟਰਪਤੀ ਨੂੰ ਸਹੁੰ ਚੁਕਾਈ ਜਾਵੇਗੀ। ਇਸ ਵੇਲੇ ਇਮੈਨੁਅਲ ਮੈਕਰੋਂ ਰਾਸ਼ਟਰਪਤੀ ਹਨ। ਉਨ੍ਹਾਂ ਦਾ ਮੁੱਖ ਮੁਕਾਬਲਾ ਮੈਕਰੋਂ ਤੇ ਨੈਸ਼ਨਲ ਰੈਲੀ ਪਾਰਟੀ ਦੀ ਆਗੂ ਮਰਿਨ ਲੇ ਪੇਨ ਦਰਮਿਆਨ ਹੈ। ਪਹਿਲੇ ਪੜਾਅ ਵਿਚ ਮੈਕਰੋਂ 27.85 ਫੀਸਦੀ ਵੋਟਾਂ ਨਾਲ ਅੱਗੇ ਸਨ, ਦੂਜੇ ਪਾਸੇ ਪੇਨ 23.15 ਫੀਸਦੀ ਵੋਟਾਂ ਨਾਲ ਦੂਜੇ ਥਾਂ ’ਤੇ ਹੈ।