ਵਿੱਕੀ ਬਟਾਲਾ
ਇਟਲੀ, 2 ਅਗਸਤ
ਸੰਸਾਰ ਦੀ ਦੂਜੀ ਜੰਗ ਦੌਰਾਨ ਇਟਲੀ ਲਈ ਸਿੱਖ ਫੌ਼ਜ ਨੇ ਸ਼ਹਾਦਤ ਦਿੱਤੀ ਅਤੇ ਇਸ ਨੂੰ ਦੂਸਰੇ ਮੁਲਕਾਂ ਤੋਂ ਆਜ਼ਾਦ ਕਰਵਾਇਆ। ਉਸ ਸਮੇਂ ਇਟਲੀ ਦੇ ਸ਼ਹਿਰ ਫੋਰਲੀ ਵਿੱਚ ਸ਼ਹੀਦ ਸਿੱਖ ਫ਼ੌਜੀਆਂ ਦੀਆਂ ਲਾਸ਼ਾਂ ਦਾ ਸਸਕਾਰ ਕੀਤਾ ਗਿਆ ਸੀ, ਜਿਨ੍ਹਾਂ ਦੀ ਯਾਦ ਵਿੱਚ ਉੱਥੇ ਸਮਾਧਾਂ ਬਣੀਆਂ ਹੋਈਆਂ ਹਨ। ‘ਵਰਲਡ ਸਿੱਖ ਯਾਦਗਰ ਕਮੇਟੀ ਫੋਰਲੀ ਇਟਲੀ’ ਦੇ ਪ੍ਰਬੰਧਕ ਸਤਨਾਮ ਸਿੰਘ ਨੇ ਦੱਸਿਆ ਕਿ ਸ਼ਹੀਦੀ ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕੀਤੀ ਗਈ। ਇਸ ਮੌਕੇ ਇੰਡੀਅਨ ਆਰਮੀ ਦੇ ਕਰਨਲ ਅਤੇ 65 ਬਟਾਲੀਅਨ ਇਟਲੀ ਆਰਮੀ ਦੇ ਜਨਰਲ ਅਤੇ ਇੰਡੀਅਨ ਤੇ ਇਟਾਲੀਅਨ ਆਰਮੀ ਅਫ਼ਸਰਾਂ ਨੇ ਸਿੱਖ ਫ਼ੌਜੀਆਂ ਦੀਆਂ ਸਮਾਧਾਂ ’ਤੇ ਅਕੀਦਤ ਭੇਟ ਕੀਤੀ।