ਇਸਲਾਮਾਬਾਦ, 13 ਜੁਲਾਈ
ਅਫਗਾਨਿਸਤਾਨ ਵਿੱਚ ਬੇਮੌਸਮੇ ਮੀਂਹ ਅਤੇ ਹੜ੍ਹ ਕਾਰਨ ਨੌਂ ਬੱਚਿਆਂ ਸਣੇ 39 ਵਿਅਕਤੀਆਂ ਦੀ ਮੌਤ ਅਤੇ 14 ਹੋਰ ਜ਼ਖ਼ਮੀ ਹੋ ਗਏ। ਸੰਯੁਕਤ ਰਾਸ਼ਟਰ ਨੇ ਅੱਜ ਇਹ ਜਾਣਕਾਰੀ ਦਿੱਤੀ। ਦੇਸ਼ ਦੇ ਪੂਰਬੀ ਖੇਤਰ ਵਿੱਚ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਹ ਤੀਜੀ ਵਾਰ ਹੜ੍ਹ ਆਇਆ ਹੈ। ਪੂਰਬੀ ਅਫਗਾਨਿਸਤਾਨ ਦੇ ਨੰਗਰਹਾਰ ਅਤੇ ਨੂਰਿਸਤਾਨ ਵਿੱਚ ਲਗਪਗ 500 ਪਰਿਵਾਰ ਪ੍ਰਭਾਵਿਤ ਹੋਏ ਹਨ ਅਤੇ ਲਗਪਗ 800 ਹੈਕਟੇਅਰ ਵਾਹੀਯੋਗ ਜ਼ਮੀਨ ਤਬਾਹ ਹੋ ਗਈ ਹੈ। -ਪੀਟੀਆਈ