ਲੰਡਨ, 3 ਸਤੰਬਰ
ਪੋਲੈਂਡ ’ਚ ਇੱਕ ਭਾਰਤੀ ਵਿਅਕਤੀ ’ਤੇ ਨਸਲੀ ਟਿੱਪਣੀ ਕੀਤੀ ਗਈ ਹੈ ਤੇ ਉਸ ਨੂੰ ਅਪਸ਼ਬਦ ਕਹੇ ਗਏ ਹਨ। ਇੱਕ ਅਮਰੀਕੀ ਵਿਅਕਤੀ ਨੇ ਭਾਰਤੀ ਨੂੰ ‘ਪਰਜੀਵੀ’ ਤੇ ‘ਹਮਲਾਵਰ’ ਜਿਹੇ ਸ਼ਬਦ ਕਹੇ ਅਤੇ ਉਸ ਨੂੰ ਦੇਸ਼ ਛੱਡ ਕੇ ਜਾਣ ਲਈ ਕਿਹਾ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ’ਚ ਇੱਕ ਭਾਰਤੀ ਦਿਖਾਈ ਦੇ ਰਿਹਾ ਹੈ। ਇਸ ਵਿਅਕਤੀ ਦੀ ਪਛਾਣ ਨਸ਼ਰ ਨਹੀਂ ਕੀਤੀ ਜਾ ਸਕੀ ਹੈ। ਇਹ ਵੀ ਸਪੱਸ਼ਟ ਨਹੀਂ ਹੈ ਕਿ ਵੀਡੀਓ ਕਿਸ ਸ਼ਹਿਰ ਦੀ ਹੈ ਪਰ ਟਵਿੱਟਰ ’ਤੇ ਲੋਕ ਟਿੱਪਣੀ ਕਰਨ ਦੇ ਨਾਲ ਹੀ ਇਹ ਵੀਡੀਓ ਵਾਰਸਾ ਪੁਲੀਸ ਨੂੰ ਟੈਗ ਕਰ ਰਹੇ ਹਨ। ਵੀਡੀਓ ’ਚ ਭਾਰਤੀ ਨੂੰ ਇੱਕ ਸ਼ਾਪਿੰਗ ਮਾਲ ਕੋਲੋਂ ਲੰਘਦੇ ਦੇਖਿਆ ਜਾ ਸਕਦਾ ਹੈ ਜਿਸ ਨੂੰ ਅਮਰੀਕੀ ਵਿਅਕਤੀ ਵੀਡੀਓ ਨਾ ਬਣਾਉਣ ਲਈ ਕਹਿ ਰਿਹਾ ਹੈ। ਸੋਸ਼ਲ ਮੀਡੀਆ ’ਤੇ ਲੋਕ ਇਸ ਨੂੰ ‘ਸ਼ਰਮਨਾਕ ਨਸਲੀ ਟਿੱਪਣੀ’ ਦੱਸ ਕੇ ਇਸ ਦੀ ਨਿੰਦਾ ਕਰ ਰਹੇ ਹਨ। -ਪੀਟੀਆਈ