ਸਿੰਗਾਪੁਰ: ਸਿੰਗਾਪੁਰ ਦੇ ਵਿਅਕਤੀ ਵੱਲੋਂ ਭਾਰਤੀ ਮੂਲ ਦੇ ਵਿਅਕਤੀ ’ਤੇ ਕੀਤੀਆਂ ਗਈਆਂ ਨਸਲੀ ਟਿੱਪਣੀਆਂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉੱਥੋਂ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ‘ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ’ ਤੇ ‘ਚਿੰਤਾਜਨਕ ਹੈ।’ ਪੰਜ ਮਿੰਟ ਦੀ ਵੀਡੀਓ ਫੇਸਬੁੱਕ ’ਤੇ 23 ਸਾਲਾ ਦੇਵ ਪ੍ਰਕਾਸ਼ ਨੇ ਸ਼ੇਅਰ ਕੀਤੀ ਹੈ। ਵੀਡੀਓ ਵਿਚ ਇਕ ਚੀਨੀ-ਸਿੰਗਾਪੁਰੀ ਵਿਅਕਤੀ ਪ੍ਰਕਾਸ਼ ’ਤੇ ‘ਚੀਨੀ ਕੁੜੀ ਦੇ ਮਗਰ ਪੈਣ ਦਾ’ ਇਲਜ਼ਾਮ ਲਾ ਰਿਹਾ ਹੈ ਤੇ ਨਾਲ ਹੀ ਕਹਿ ਰਿਹਾ ਹੈ ਕਿ ਚੀਨੀ ਔਰਤਾਂ ਨੂੰ ਭਾਰਤੀ ਪੁਰਸ਼ਾਂ ਨਾਲ ਨਹੀਂ ਹੋਣਾ ਚਾਹੀਦਾ।’ ਦਰਅਸਲ ਭਾਰਤੀ ਮੂਲ ਦਾ ਪ੍ਰਕਾਸ਼ ਉਸ ਵੇਲੇ ਇਕ ਚੀਨੀ ਮਹਿਲਾ ਦੇ ਨਾਲ ਸੀ। ਵੀਡੀਓ ਉਤੇ ਟਿੱਪਣੀ ਕਰਦਿਆਂ ਮੰਤਰੀ ਸ਼ਾਨਮੁਗਮ ਨੇ ਕਿਹਾ ਕਿ ਪੂਰੀ ਘਟਨਾ ਦੀ ਜਾਣਕਾਰੀ ਅਜੇ ਨਹੀਂ ਮਿਲੀ ਹੈ। -ਪੀਟੀਆਈ