ਕੀਵ, 25 ਫਰਵਰੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕੀਵ ਵਿੱਚ ਰਹਿਣ ਲਈ ਦ੍ਰਿੜ ਹਨ। ਜ਼ੇਲੇਨਸਕੀ ਨੇ ਵੀਡੀਓ ਸੰਦੇਸ਼ ਵਿੱਚ ਚੇਤਾਵਨੀ ਦਿੱਤੀ, ‘(ਦੁਸ਼ਮਨ) ਨੇ ਮੈਨੂੰ ਨੰਬਰ ਇੱਕ ਨਿਸ਼ਾਨੇ ਵਜੋਂ ਰੱਖਿਆ ਹੋਇਆ ਹੈ ਤੇ ਮੇਰਾ ਪਰਿਵਾਰ ਦੋ ਨੰਬਰ ’ਤੇ ਹੈ। ਉਹ ਰਾਜ ਦੇ ਮੁਖੀ ਨੂੰ ਖਤਮ ਕਰਕੇ ਯੂਕਰੇਨ ਨੂੰ ਸਿਆਸੀ ਤੌਰ ‘ਤੇ ਤਬਾਹ ਕਰਨਾ ਚਾਹੁੰਦੇ ਹਨ। ਮੈਂ ਰਾਜਧਾਨੀ ਵਿੱਚ ਰਹਾਂਗਾ। ਮੇਰਾ ਪਰਿਵਾਰ ਵੀ ਯੂਕਰੇਨ ਵਿੱਚ ਹੈ।’