ਕੀਵ, 26 ਫਰਵਰੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਅਮਰੀਕੀ ਸਰਕਾਰ ਨੇ ਰਾਜਧਾਨੀ ਛੱਡਣ ਲਈ ਕਿਹਾ ਸੀ ਪਰ ਜ਼ੇਲੇਨਸਕੀ ਨੇ ਇਨਕਾਰ ਕਰ ਦਿੱਤਾ। ਅਮਰੀਕਾ ਦੇ ਸੀਨੀਅਰ ਖੁਫੀਆ ਅਧਿਕਾਰੀ ਨੇ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ, ‘ਇੱਥੇ ਜੰਗ ਚੱਲ ਰਹੀ ਹੈ। ਮੈਨੂੰ ਅਸਲਾ ਚਾਹੀਦਾ ਹੈ, ਯਾਤਰਾ ਨਹੀਂ।’