ਇਸਲਾਮਾਬਾਦ: ਕਤਰ ਦੀ ਮਾਲਕੀ ਵਾਲੀ ਸਰਕਾਰੀ ਨਿਵੇਸ਼ ਅਥਾਰਿਟੀ ਪਾਕਿ ਦੇ ਵਪਾਰਕ ਖੇਤਰ ਵਿੱਚ ਤਿੰਨ ਅਰਬ ਅਤੇ ਸਾਊਦੀ ਅਰਬ ਇੱਕ ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕਰੇਗਾ। ਅਥਾਰਿਟੀ ਨੇ ਇਹ ਐਲਾਨ ਪ੍ਰਧਾਨ ਮੰਤਰੀ ਸ਼ਹਬਿਾਜ਼ ਸ਼ਰੀਫ਼ ਵੱਲੋਂ ਦੋਹਾ ਵਿੱਚ ਕਤਰੀ ਅਮੀਰ ਸ਼ੇਖ ਤਮੀਮ ਬਿਨ ਹਮਾਦ ਅਲ-ਥਾਨੀ ਨਾਲ ਗੱਲਬਾਤ ਮਗਰੋਂ ਕੀਤਾ ਹੈ। ਸ਼ਰੀਫ਼ ਵੱਲੋਂ ਇਹ ਦੌਰਾ ਕੌਮਾਂਤਰੀ ਮੁਦਰਾ ਫੰਡ ਦੀ ਅਗਲੇ ਹਫ਼ਤੇ ਹੋਣ ਵਾਲੀ ਬੈਠਕ ਤੋਂ ਪਹਿਲਾਂ ਕੀਤਾ ਗਿਆ ਹੈ, ਜਿਸ ਵਿੱਚ ਪਾਕਿਸਤਾਨ ਨੂੰ ਇੱਕ ਅਰਬ ਡਾਲਰ ਤੋਂ ਵੱਧ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਮਿਲਣ ਦੀ ਉਮੀਦ ਹੈੈ। ਡਾਅਨ ਨਿਊਜ਼ ਰਿਪੋਰਟ ਅਨੁਸਾਰ ਅਮੀਰ ਦੇ ਪ੍ਰਸ਼ਾਸਨਿਕ ਦਫ਼ਤਰ ਨੇ ਪ੍ਰਧਾਨ ਮੰਤਰੀ ਸ਼ਰੀਫ਼ ਦੀ ਖੁਦਮੁਖਤਿਆਰ ਫੰਡ ਅਧਿਕਾਰੀਆਂ ਨਾਲ ਇੱਕ ਦਿਨ ਪਹਿਲਾਂ ਹੋਈ ਮੀਟਿੰਗ ਮਗਰੋਂ ਇਹ ਐਲਾਨ ਕੀਤਾ ਹੈ। -ਪੀਟੀਆਈ