ਨਵੀਂ ਦਿੱਲੀ: ਕੈਨੇਡਾ ’ਚ ਸਿਆਸੀ ਸ਼ਰਨ ਮੰਗਣ ਲਈ ਚੱਲ ਰਹੇ ਰੈਕੇਟ ਦਾ ਪੰਜਾਬ ਧੁਰਾ ਬਣਿਆ ਹੋਇਆ ਹੈ। ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀ ਸਿਆਸੀ ਅਤਿਆਚਾਰ ਦਾ ਹਵਾਲਾ ਦੇ ਕੇ ਕੈਨੇਡਾ ਵਿਚ ਸ਼ਰਨ ਮੰਗ ਰਹੇ ਹਨ। ਸ਼ਰਨ ਮੰਗਣ ਵਾਲਿਆਂ ਵੱਲੋਂ ਅਰਜ਼ੀ ’ਚ ਜ਼ਿਆਦਾਤਰ ਇਹ ਕਿਹਾ ਜਾਂਦਾ ਹੈ ਕਿ ਖਾਲਿਸਤਾਨ ਸਮਰਥਕ ਹੋਣ ਕਰ ਕੇ ਉਨ੍ਹਾਂ ’ਤੇ ਜ਼ੁਲਮ ਹੋਇਆ ਹੈ। ਭਾਰਤ ਵਿਚੋਂ ਨਿਕਲੇ 6,537 ਲੋਕਾਂ ਨੇ ਪਿਛਲੇ ਦਸ ਸਾਲਾਂ ਵਿਚ ਇਮੀਗ੍ਰੇਸ਼ਨ ਤੇ ਰਫਿਊਜੀ ਬੋਰਡ ਕੈਨੇਡਾ ਕੋਲ ਨਾਗਰਿਕਤਾ ਲਈ ਅਰਜ਼ੀ ਲਾਈ ਹੈ। ਅਰਜ਼ੀਕਰਤਾਵਾਂ ਵਿਚ ਅੱਧੇ ਤੋਂ ਵੱਧ ਪੰਜਾਬ ਨਾਲ ਸਬੰਧਤ ਹਨ। ਦੱਸਣਯੋਗ ਹੈ ਕਿ ਸਿਆਸੀ ਸ਼ਰਨ ਦੇ ਕੇਸ ਲੜਨ ਵਾਲੇ ਵਕੀਲ ਅਜਿਹੇ ਕੇਸ ਦਾਇਰ ਕਰਨ ਲਈ 30-35 ਲੱਖ ਰੁਪਏ ਤੱਕ ਚਾਰਜ ਕਰ ਰਹੇ ਹਨ। -ਆਈਏਐੱਨਐੱਸ