ਕੇਨੋਸ਼ਾ (ਅਮਰੀਕਾ), 30 ਅਗਸਤ
ਅਮਰੀਕਾ ਦੇ ਵਿਸਕਾਨਸਿਨ ’ਚ ਬੀਤੇ ਦਿਨ ਇੱਕ ਅਦਾਲਤ ਦੇ ਬਾਹਰ ਤਕਰੀਬਨ ਇੱਕ ਹਜ਼ਾਰ ਮੁਜ਼ਾਹਰਾਕਾਰੀ ਇਕੱਠੇ ਹੋ ਗਏ ਅਤੇ ਉਨ੍ਹਾਂ ‘ਇੱਕ ਵਿਅਕਤੀ, ਇੱਕ ਵੋਟ’ ਤੇ ‘ਇਨਸਾਫ਼ ਬਿਨਾਂ ਸ਼ਾਂਤੀ ਨਹੀਂ ਦੇ ਨਾਅਰੇ ਮਾਰੇ। ਪੁਲੀਸ ਦੇ ਇਕ ਅਧਿਕਾਰੀ ਨੇ ਇੱਕ ਹਫ਼ਤਾ ਪਹਿਲਾਂ ਜੈਕਬ ਬਲੇਕ ਨਾਂ ਦੇ ਸਿਆਅਫਾਮ ਵਿਅਕਤੀ ਨੂੰ ਪਿੱਠ ’ਤੇ ਗੋਲੀ ਮਾਰ ਦਿੱਤੀ ਸੀ ਜਿਸ ਕਾਰਨ ਉਹ ਅਪਾਹਜ ਹੋ ਗਿਆ ਸੀ। ਪ੍ਰਦਰਸ਼ਨਕਾਰੀ ਕੇਨੋਸ਼ਾ ਸਥਿਤ ਅਦਾਲਤ ਵੱਲ ਵਧਦੇ ਹੋਏ ‘ਸੱਤ ਗੋਲੀਆਂ, ਸੱਤ ਦਿਨ’ ਦੇ ਨਾਅਰੇ ਵੀ ਮਾਰ ਰਹੇ ਸੀ। ਜ਼ਿਕਰਯੋਗ ਹੈ ਕਿ ਬਲੇਕ ਨੂੰ ਸੱਤ ਦਿਨ ਪਹਿਲਾਂ ਸੱਤ ਗੋਲੀਆਂ ਮਾਰੀਆਂ ਗਈਆਂ ਸਨ। -ਏਪੀ