ਗੁਰਪ੍ਰੀਤ ਸਿੰਘ ਕਾਹਲੋਂ
ਪੈਰਿਸ, 14 ਜੂਨ
ਭਾਰਤੀ ਫ਼ੌਜ ਵੱਲੋਂ ਜੂਨ 1984 ’ਚ ਅਕਾਲ ਤਖ਼ਤ ਅਤੇ 37 ਹੋਰ ਗੁਰੂ ਘਰਾਂ ’ਤੇ ਕੀਤੇ ਗਏ ਹਮਲੇ ਦੀ 37ਵੀਂ ਬਰਸੀ ਮਨਾਉਂਦਿਆਂ ਫਰਾਂਸ ’ਚ ਸਿੱਖ ਭਾਈਚਾਰੇ ਵੱਲੋਂ ਪੈਰਿਸ ਦੇ ਆਈਫਲ ਟਾਵਰ ਨੇੜੇ ਰੋਸ ਮੁਜ਼ਾਹਰਾ ਕੀਤਾ ਗਿਆ । ਫਰਾਂਸ ਦੇ ਸਮੂਹ ਗੁਰੂ ਘਰਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਦੁਪਹਿਰ 3 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਕੀਤੇ ਗਏ ਰੋਸ ਮੁਜ਼ਾਹਰੇ ’ਚ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਬੁਲਾਰਿਆਂ ਨੇ ਉਕਤ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਇਹ ਹਮਲਾ ਨਾ ਭੁੱਲਣਯੋਗ ਹੈ। ਹਮਲੇ ਨੇ ਸਿੱਖਾਂ ਨੂੰ ਡੂੰਘੇ ਜ਼ਖ਼ਮ ਦਿੱਤੇ ਹਨ, ਜੋ ਲੱਗਪਗ ਚਾਰ ਦਹਾਕਿਆਂ ਤੋਂ ਇਨਸਾਫ਼ ਲਈ ਭਟਕ ਰਹੇ ਹਨ ਪਰ ਕਿਤੇ ਵੀ ਸੁਣਵਾਈ ਨਹੀ ਹੋਈ ਹੈ।