ਲੰਡਨ: ਬਰਤਾਨੀਆ ਦੇ ਪ੍ਰਿੰਸ ਫਿਲਿਪ (ਡਿਊਕ ਆਫ ਐਡਿਨਬਰਾ) ਨੂੰ ਇੱਕ ਲਾਗ ਦੇ ਇਲਾਜ ਲਈ ਲੰਡਨ ’ਚ ਸੇਂਟ ਬਾਰਥੋਲੋਮਿਊ ਹਸਪਤਾਲ ’ਚ ਤਬਦੀਲ ਕੀਤਾ ਗਿਆ ਹੈ। ਬਕਿੰਘਮ ਪੈਲੇਸ ਵੱਲੋਂ ਅੱਜ ਦੱਸਿਆ ਗਿਆ ਕਿ ਮਹਾਰਾਣੀ ਐਲਿਜ਼ਾਬੈੱਥ ਦੇ ਪਤੀ ਪ੍ਰਿੰਸ ਫਿਲਿਪ (99), ਜੋ ਪਿਛਲੇ ਮਹੀਨੇ ਦਾਖ਼ਲ ਹੋਣ ਮਗਰੋਂ ਕਿੰਗ ਐਡਵਰਡ-7 ਹਸਪਤਾਲ ’ਚ 13 ਰਾਤਾਂ ਜ਼ੇਰੇ ਇਲਾਜ ਰਹੇ, ਨੂੰ ਦਿਲ ਸਬੰਧੀ ਹੋਰ ਟੈਸਟਾਂ ਅਤੇ ਨਿਗਰਾਨੀ ਲਈ ਸੇਂਟ ਬਾਰਥੋਲੋਮਿਊ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਬਿਆਨ ’ਚ ਕਿਹਾ ਗਿਆ ਪ੍ਰਿੰਸ ਫਿਲਿਪ ਦੀ ਹਾਲਤ ਠੀਕ ਹੈ ਅਤੇ ਉਨ੍ਹਾਂ ’ਤੇ ਇਲਾਜ ਦਾ ਅਸਰ ਹੋ ਰਿਹਾ ਹੈ ਪਰ ਹਫ਼ਤੇ ਦੇ ਅੰਤ ਤਕ ਉਨ੍ਹਾਂ ਨੂੰ ਹਸਪਤਾਲ ’ਚ ਰਹਿਣਾ ਪੈ ਸਕਦਾ ਹੈ। -ਪੀਟੀਆਈ