ਲੰਡਨ, 15 ਫਰਵਰੀ
ਬਰਤਾਨੀਆ ਦਾ ਸ਼ਹਿਜ਼ਾਦਾ ਹੈਰੀ ਤੇ ਪਤਨੀ ਮੇਗਨ ਮਰਕਲ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਖ਼ਬਰ ਤੋਂ ਬਾਅਦ ਮਹਾਰਾਣੀ ਐਲਿਜ਼ਾਬੈੱਥ ਦੋਇਮ ਤੇ ਬਰਤਾਨੀਆ ਦਾ ਸ਼ਾਹੀ ਪਰਿਵਾਰ ਬੇਹੱਦ ਖ਼ੁਸ਼ ਹੈ। ਹੈਰੀ ਦੀ ਦਾਦੀ ਮਹਾਰਾਣੀ ਐਲਿਜ਼ਾਬੈੱਥ ਤੇ ਪਿਤਾ ਰਾਜਕੁਮਾਰ ਚਾਰਲਸ ਵੱਲੋਂ ਬਕਿੰਘਮ ਪੈਲੇਸ ਤੋਂ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ‘ਅਮਰੀਕਾ ਰਹਿ ਰਹੇ ਜੋੜੇ ਵੱਲੋਂ ਕੀਤੇ ਐਲਾਨ ਤੋਂ ਬਾਅਦ ਉਹ ਬਹੁਤ ਖ਼ੁਸ਼ ਹਨ ਤੇ ਇਕ ਸਾਲ ਦਾ ਆਰਚੀ ਇਸੇ ਸਾਲ ਵੱਡਾ ਭਰਾ ਬਣ ਜਾਵੇਗਾ। ਸਾਰਾ ਪਰਿਵਾਰ ਉਨ੍ਹਾਂ ਨੂੰ ਸਿਹਤਮੰਦ ਰਹਿਣ ਲਈ ਸ਼ੁੱਭ ਇੱਛਾਵਾਂ ਭੇਜਦਾ ਹੈ।’ ਇਸ ਬੱਚੇ ਨੂੰ ‘ਲਾਰਡ’ ਜਾਂ ‘ਲੇਡੀ’ ਦਾ ਖਿਤਾਬ ਮਿਲੇਗਾ ਕਿਉਂਕਿ ਉਹ ਬਰਤਾਨਵੀ ਤਖ਼ਤ ਦੇ ਵਾਰਿਸਾਂ ਦੀ ਕਤਾਰ ਵਿਚ ਅੱਠਵਾਂ ਹੋਵੇਗਾ। ਬੱਚਾ ਅਮਰੀਕਾ ਵਿਚ ਹੀ ਜਨਮ ਲਏਗਾ ਤੇ ਕੁਦਰਤੀ ਤੌਰ ’ਤੇ ਉੱਥੇ ਦਾ ਨਾਗਰਿਕ ਬਣ ਜਾਵੇਗਾ। -ਪੀਟੀਆਈ