ਕਾਠਮੰਡੂ, 15 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਨੇਪਾਲ ਜਾਣਗੇ। ਉਹ ਗੌਤਮ ਬੁੱਧ ਦੇ ਜਨਮ ਸਥਾਨ ਲੂੰਬਿਨੀ ਦਾ ਵੀ ਦੌਰਾ ਕਰਨਗੇ। ਇਸ ਤੋਂ ਇਲਾਵਾ ਉਹ ਨੇਪਾਲ ਦੇ ਆਪਣੇ ਹਮਰੁਤਬਾ ਸ਼ੇਰ ਬਹਾਦਰ ਦਿਓਬਾ ਨਾਲ ਹਾਈਡਰੋ ਪਾਵਰ, ਵਿਕਾਸ ਤੇ ਹੋਰ ਦੁਵੱਲੇ ਮਾਮਲਿਆਂ ਬਾਰੇ ਵੀ ਗੱਲਬਾਤ ਕਰਨਗੇ। ਨੇਪਾਲ ਦੇ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਅਨਿਲ ਪਰਿਯਾਰ ਅਨੁਸਾਰ ਸ੍ਰੀ ਮੋਦੀ ਬੁੱਧ ਪੂਰਨਿਮਾ ਮੌਕੇ ਭਗਵਾਨ ਬੁੱਧ ਦੇ ਜਨਮ ਸਥਾਨ ਨਤਮਸਤਕ ਹੋਣਗੇ। ਇਹ ਪ੍ਰਧਾਨ ਮੰਤਰੀ ਵਜੋਂ ਮੋਦੀ ਦਾ ਸਾਲ 2014 ਤੋਂ ਬਾਅਦ ਨੇਪਾਲ ਦਾ ਪੰਜਵਾਂ ਦੌਰਾ ਹੈ।