ਸੰਯੁਕਤ ਰਾਸ਼ਟਰ: ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਸੰਯੁਕਤ ਰਾਸ਼ਟਰ ਅਤੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਤਾਲਿਬਾਨ ਦੇ ਕਬਜ਼ੇ ਅਧੀਨ ਅਫ਼ਗਾਨਿਸਤਾਨ ਵਿੱਚ ਬੋਧੀਆਂ ਦੀ ਵਿਰਾਸਤ ਦੀ ਸੰਭਾਲ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਤਾਲਿਬਾਨ ਨੇ ਸਾਲ 2001 ਵਿੱਚ ਬਾਮਿਆਨ ’ਚ ਭਗਵਾਨ ਬੁੱਧ ਦੀਆਂ ਪੁਰਾਤਨ ਮੂਰਤੀਆਂ ਨੂੰ ਤਬਾਹ ਕਰ ਦਿੱਤਾ ਸੀ। ਸ੍ਰੀ ਰਾਜਪਕਸੇ ਨੇ ਇੱਥੇ ਸੰਯੁਕਤ ਰਾਸ਼ਟਰ ਵਿੱਚ ਉੱਚ ਪੱਧਰੀ ਆਮ ਬਹਿਸ ਵਿੱਚ ਸੰਬੋਧਨ ਕਰਦਿਆਂ ਕਿਹਾ,‘ਜੇਕਰ ਅੱਜ ਸਾਡੀ ਬਹਿਸ ਦੇ ਵਿਸ਼ੇ ਨੂੰ ਧਿਆਨ ਵਿੱਚ ਰੱਖ ਕੇ ਵੇਖਿਆ ਜਾਵੇ ਤਾਂ ਸਾਨੂੰ ਆਪਣੀ ਉਮੀਦ ਕਾਇਮ ਰੱਖਣੀ ਪਵੇਗੀ। ਸਾਨੂੰ ਸਭ ਦੇ ਭਲੇ ਲਈ ਯਤਨ ਕਰਨੇ ਪੈਣਗੇ। ਇਹ ਸੰਯੁਕਤ ਰਾਸ਼ਟਰ ਦੀ ਜ਼ਿੰਮੇਵਾਰੀ ਹੈ ਕਿ ਉਹ ਬਿਨਾਂ ਆਕਾਰ ਜਾਂ ਤਾਕਤ, ਬਰਾਬਰੀ ਅਤੇ ਮੁਲਕਾਂ ਦੀਆਂ ਸੰਸਥਾਵਾਂ ਤੇ ਉਨ੍ਹਾਂ ਦੇ ਵਿਰਾਸਤ ਪ੍ਰਤੀ ਸਨਮਾਨ ਸਹਿਤ ਸਾਰੇ ਪ੍ਰਭੂਸੱਤਾ ਸੰਪੰਨ ਮੁਲਕਾਂ ਨਾਲ ਬਿਨਾਂ ਕਿਸੇ ਭੇਦਭਾਵ ਤੋਂ ਇਹ ਸਭ ਯਕੀਨੀ ਬਣਾਵੇ। -ਪੀਟੀਆਈ