ਅੰਕਾਰਾ: ਤੁਰਕੀ ਦੇ ਵਿਦੇਸ਼ ਮੰਤਰੀ ਮੇਵਲਟ ਚਾਵਸੋਗਲੂ ਨੇ ਸੰਯੁਕਤ ਰਾਸ਼ਟਰ ਨੂੰ ਇੱਕ ਪੱਤਰ ਭੇਜ ਕੇ ਤੁਰਕੀ (ਟਰਕੀ) ਨੂੰ ਨਵੇਂ ਨਾਮ ‘ਟਰਕੀਯੇਅ’ ਵਜੋਂ ਸੱਦਣ ਦੀ ਬੇਨਤੀ ਕੀਤੀ ਹੈ। ਦੇਸ਼ ਦਾ ਨਾਮ ਬਦਲਣ ਦਾ ਮੁੱਖ ਕਾਰਨ ਦੇਸ਼ ਨੂੰ ਨਵੇਂ ਸਿਰੇ ਤੋਂ ਪੇਸ਼ ਕਰਨ ਤੇ ਪੰਛੀ (ਟਰਕੀ) ਦੇ ਨਾਮ ਨਾਲੋਂ ਵੱਖ ਕਰਨ ਵਜੋਂ ਦੱਸਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਬੁੱਧਵਾਰ ਦੇਰ ਰਾਤ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ