ਸਾਂ ਫਰਾਂਸਿਸਕੋ: ਮਾਈਕਰੋਬਲੌਗਿੰਗ ਸਾਈਟ ਟਵਿੱਟਰ ਜਲਦੀ ਹੀ ਇਕ ਨਵਾਂ ਫੀਚਰ ਸ਼ੁਰੂ ਕਰਨ ਦਾ ਜਾ ਰਿਹਾ ਹੈ ਜਿਸ ਤਹਿਤ ਵਰਤੋਂਕਾਰ ਨੂੰ ਇਕਹਿਰੇ ਟਵੀਟ ਵਿੱਚ ਹੀ ਜਿਫ਼(ਗ੍ਰਾਫਿਕਸ ਇੰਟਰਚੇਂਜ ਫਾਰਮੈਟ), ਫੋਟੋ, ਵੀਡੀਓ ਤੇ ਮੀਮ ਜੋੜਨ ਦੀ ਖੁੱਲ੍ਹ ਮਿਲੇਗੀ। ਟਵਿੱਟਰ ਦਾ ਇਹ ਫੀਚਰ ਐਂਡਰੌਇਡ ਤੇ ਆਈਓਐੱਸ ਵਾਲੇ ਮੋਬਾਈਲ ਫੋਨਾਂ ਵਿੱਚ ਚੱਲੇਗਾ। ਕੰਪਨੀ ਨੇ ਕਿਹਾ ਕਿ ਉਸ ਨੇ ਆਪਣੇ ਇਸ ਨਵੇਂ ਫੀਚਰ ਰਾਹੀਂ ਹਰੇਕ ਨੂੰ ਸਿੰਗਲ ਟਵੀਟ ਵਿੱਚ ਮਲਟੀਪਲ ਟਾਈਪ ਦੇ ਮੀਡੀਆ ਨੂੰ ਸਾਂਝਾ ਕਰਨ ਦੀ ਸਮਰੱਥਾ ਦਿੱਤੀ ਹੈ। ਇਹ ਫੀਚਰ ਪਹਿਲੀ ਵਾਰ ਅਪਰੈਲ ਵਿੱਚ ਰਿਵਰਸ ਇੰਜਨੀਅਰ ਅਲੈਗਜ਼ੈਂਡਰੋ ਪਾਲੂਜ਼ੀ ਨੇ ਸਪੌਟ ਕੀਤਾ ਸੀ। -ਆਈਏਐੱਨਐੱਸ