ਹੈਟੀਜ਼ਬਰਗ, 5 ਮਈ
ਮਿਸੀਸਿਪੀ ’ਚ ਮੰਗਲਵਾਰ ਦੇਰ ਰਾਤ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਕੇ ਇੱਕ ਘਰ ’ਚ ਵੱਜਣ ਕਾਰਨ 4 ਜਣਿਆਂ ਦੀ ਮੌਤ ਹੋ ਗਈ। ਹੈਟੀਜ਼ਬਰਗ ਪੁਲੀਸ ਪਬਲਿਕ ਸੂਚਨਾ ਅਧਿਕਾਰੀ ਰਯਾਨ ਮੂਰ ਨੇ ਦੱਸਿਆ ਕਿ ਹੈਟੀਜ਼ਬਰਗ ’ਚ ਅਧਿਕਾਰੀਆਂ ਨੂੰ ਜਹਾਜ਼ ਦੇ ਹਾਦਸਗ੍ਰਸਤ ਹੋਣ ਦੀ ਸੂਚਨਾ ਲੱਗਪਗ 11:30 ਵਜੇ ਮਿਲੀ। ਪੁਲੀਸ ਨੇ ਪਹਿਲਾਂ ਦੱਸਿਆ ਕਿ ਹਾਦਸੇ ’ਚ ਦੋ ਲੋਕਾਂ ਦੀ ਮੌਤ ਅਤੇ ਅੱਜ ਸਵੇਰੇ ਦੋ ਹੋਰ ਲੋਕਾਂ ਦੇ ਮਰਨ ਨਾਲ ਮ੍ਰਿਤਕਾਂ ਦੇ ਗਿਣਤੀ ਚਾਰ ਹੋ ਗਈ ਹੈ। ਅਧਿਕਾਰੀਆਂ ਵੱਲੋਂ ਤੁਰੰਤ ਮ੍ਰਿਤਕਾਂ ਦੀ ਪਛਾਣ ਨਹੀਂ ਦੱਸੀ ਗਈ ਅਤੇ ਇਹ ਵੀ ਪਤਾ ਨਹੀਂ ਲੱਗਾ ਕਿ ਉਹ ਜਹਾਜ਼ ਵਿੱਚ ਸਨ ਜਾਂ ਘਰ ਵਿੱਚ ਸਨ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਕਿਹਾ ਗਿਆ ਹੈ। -ਏਪੀ