ਮਨੀਲਾ, 17 ਅਕਤੂਬਰ
ਫਿਲਪੀਨਜ਼ ਦੇ ਇਕ ਸੂਬੇ ’ਚ ਸੜਕ ਹਾਦਸੇ ਵਿਚ ਸੱਤ ਸੈਨਿਕ ਮਾਰੇ ਗਏ ਹਨ। ਵੇਰਵਿਆਂ ਮੁਤਾਬਕ ਜਿਸ ਵਾਹਨ ਵਿਚ ਉਹ ਸਵਾਰ ਸਨ, ਉਸ ਦਾ ਟਾਇਰ ਫਟ ਗਿਆ ਤੇ ਉਹ ਪਲਟ ਕੇ ਇਕ ਸੀਮਿੰਟ ਮਿਕਸਰ ਨਾਲ ਟਕਰਾ ਗਿਆ। ਐਤਵਾਰ ਰਾਤ ਇਕ ਹੋਰ ਹਾਦਸੇ ਵਿਚ ਸੱਤ ਸੈਨਿਕ ਜ਼ਖ਼ਮੀ ਹੋ ਗਏ। ਉਹ ਇਕ ਫ਼ੌਜੀ ਕੈਂਪ ਤੋਂ ਸਪਲਾਈ ਲੈ ਕੇ ਮੁੜ ਰਹੇ ਸਨ। ਦੱਸਣਯੋਗ ਹੈ ਕਿ ਪਹਿਲਾ ਹਾਦਸਾ ਮੀਂਹ ਵਾਲੇ ਮੌਸਮ ਕਾਰਨ ਵਾਪਰਿਆ ਹੈ। ਪੁਲੀਸ ਨੇ ਕਿਹਾ ਕਿ ਟਰੱਕ ਦੀ ਰਫ਼ਤਾਰ ਥੋੜ੍ਹੀ ਤੇਜ਼ ਸੀ। ਜ਼ਿਕਰਯੋਗ ਹੈ ਕਿ 2 ਹਜ਼ਾਰ ਤੋਂ ਵੱਧ ਹਥਿਆਰਬੰਦ ਗੁਰੀਲਾ ਫਿਲਪੀਨਜ਼ ਵਿਚ ਸਰਗਰਮ ਹਨ। ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਫ਼ੌਜ ਦੀ ਤਾਇਨਾਤੀ ਰੱਖੀ ਗਈ ਹੈ। -ਏਪੀ