ਲੰਡਨ: ਅਮਰੀਕੀ ਬਹੁਕੌਮੀ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਨੇ ਅੱਜ ਕਿਹਾ ਕਿ ਉਹ ਕੋਵਿਡ-19 ਦੇ ਨਵੇਂ ਸਰੂਪ ‘ਓਮੀਕਰੋਨ’ ਦੇ ਟਾਕਰੇ ਲਈ ਸੋਧਿਆ ਹੋਇਆ ਟੀਕਾ ਤਿਆਰ ਕਰਨ ਲਈ ਕੰਮ ਕਰ ਰਹੀ ਹੈ, ਜੋ ਅਗਲੇ ਸੌ ਦਿਨਾਂ ਵਿੱਚ ਤਿਆਰ ਹੋ ਸਕਦਾ ਹੈ। ਕੰਪਨੀ ਨੇ ਕਿਹਾ ਕਿ ਲੋਕਾਂ ਨੂੰ ਆਉਂਦੇ ਕਈ ਸਾਲਾਂ ਤਕ ਕੋਵਿਡ-19 ਤੋਂ ਬਚਾਅ ਲਈ ਸਾਲਾਨਾ ਟੀਕਾਕਰਨ ਕਰਵਾਉਣ ਦੀ ਲੋੜ ਪੈ ਸਕਦੀ ਹੈ। ਫਾਈਜ਼ਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ.ਐਲਬਰਟਾ ਬੋਰਲਾ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਇਹ ਮੱਤ ਹੈ ਕਿ ਇਸ ਘਾਤਕ ਰੋਗ ਤੋਂ ‘ਉੱਚ ਦਰਜੇ ਦੀ ਸੁਰੱਖਿਆ’ ਲਈ ਸਾਲਾਨਾ ਟੀਕਾਕਰਨ ਦੀ ਲੋੜ ਪੈ ਸਕਦੀ ਹੈ। ਕਰੋਨਾਵਾਇਰਸ ਕਰਕੇ ਹੁਣ ਤੱਕ ਆਲਮੀ ਪੱਧਰ ’ਤੇ 50 ਲੱਖ ਲੋਕ ਮੌਤ ਦੇ ਮੂੰਹ ਪੈ ਚੁੱਕੇ ਹਨ। -ਪੀਟੀਆਈ