ਪੇਸ਼ਾਵਰ, 17 ਜੂਨ
ਪੇਸ਼ਾਵਰ ਹਾਈ ਕੋਰਟ ਨੇ ਵਿਵਾਦਤ ਫੌਜੀ ਅਦਾਲਤਾਂ ਵੱਲੋਂ ਅਤਿਵਾਦ ਦੇ ਵੱਖ ਵੱਖ ਅਪਰਾਧਾਂ ਵਿੱਚ ਦੋਸ਼ੀ ਠਹਿਰਾਏ ਗਏ 200 ਕੈਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਚੀਫ ਜਸਟਿਸ ਵਕਾਰ ਸੇਠ ਅਤੇ ਜਸਟਿਸ ਨਈਮ ਅਨਵਰ ਦੇ ਬੈਂਚ ਨੇ 200 ਦੋਸ਼ੀਆਂ ਨੂੰ ਦਿੱਤੀ ਗਈ ਸਜ਼ਾ ਨੂੰ ਗੈਰਕਾਨੂੰਨੀ ਐਲਾਨਦਿਆਂ ਉਨ੍ਹਾਂ ਦੀ ਰਿਹਾਈ ਦਾ ਹੁਕਮ ਦਿੱਤਾ। ਦੋਸ਼ੀਆਂ ਨੂੰ ਫੌਜੀ ਅਦਾਲਤਾਂ ਨੇ ਸਜ਼ਾ ਏ ਮੌਤ, ਤਾਉਮਰ ਕੈਦ ਅਤੇ ਦਸ ਵਰ੍ਹਿਆਂ ਦੀ ਕੈਦ ਵਰਗੀਆਂ ਸਜ਼ਾਵਾਂ ਸੁਣਾਈਆਂ ਸਨ। ਬੇੈਂਚ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਇਹ ਸਜ਼ਾਵਾਂ ਗੁਨਾਹ ਕਬੂਲਣ ਦੇ ਬਿਆਨਾਂ ਦੇ ਆਧਾਰ ’ਤੇ ਦਿੱਤੀਆਂ ਗਈਆਂ ਅਤੇ ਮੁਲਜ਼ਮਾਂ ਨੂੰ ਨਿਰਪੱਖ ਸੁਣਵਾਈ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ। ਅਦਾਲਤ ਨੇ ਫੌਜੀ ਅਦਾਲਤਾਂ ਵੱਲੋਂ ਦੋਸ਼ੀ ਠਹਿਰਾਏ ਗਏ 100 ਹੋਰਨਾਂ ਕੈਦੀਆਂ ਦੇ ਰਿਕਾਰਡ ਵੀ ਮੰਗੇ ਹਨ।