ਸਤਬਿੀਰ ਸਿੰਘ
ਬਰੈਂਪਟਨ, 26 ਅਕਤੂਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਤਿੰਨ ਸੌ ਤੋਂ ਵਧੇਰੇ ਸਾਬਕਾ ਅਧਿਕਾਰੀਆਂ ਤੇ ਵਿਦਿਆਰਥੀ ਮੈਂਬਰਾਂ ਦੀ ਜਥੇਬੰਦੀ ਨਾਰਥ ਅਮੈਰੀਕਨ ਪੀਏਯੂ ਐਲੂਮਨੀ ਐਸੋਸੀਏਸ਼ਨ ਨੇ ਪੰਜਾਬ ਦੇ ਗਵਰਨਰ ਵੱਲੋਂ ਪੀਏਯੂ ਦੇ ਨਵ-ਨਿਯੁਕਤ ਵੀਸੀ ਨੂੰ ਹਟਾਉਣ ਸਬੰਧੀ ਦਿੱਤੇ ਗਏ ਨਿਰਦੇਸ਼ਾਂ ਦਾ ਵਿਰੋਧ ਕੀਤਾ ਹੈ। ਇਸ ਸਬੰਧੀ ਅੱਜ ਇੱਥੇ ਹੋਈ ਮੀਟਿੰਗ ’ਚ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਡਾ. ਜਸਵੰਤ ਕੰਬੋਜ, ਡਾ. ਮਨਜੀਤ ਸਿੰਘ ਢੀਂਡਸਾ, ਡਾ. ਜਗਦੀਸ਼ ਵਰਮਾ, ਡਾ. ਬਲਵਿੰਦਰ ਸਿੰਘ, ਅਰਜਨ ਸਿੰਘ ਗਿੱਲ, ਮਨਮੋਹਨ ਸਿੰਘ, ਖੁਸ਼ਿਵੰਦਰ ਰਿਸ਼ੀ ਤੇ ਹੋਰ ਹਾਜ਼ਰ ਸਨ। ਇਸ ਦੌਰਾਨ ਮੈਂਬਰਾਂ ਨੇ ਕਿਹਾ ਕਿ ਕਾਨੂੰਨ ਮੁਤਾਬਕ ਵੀਸੀ ਦੀ ਚੋਣ ਯੂਨੀਵਰਸਿਟੀ ਬੋਰਡ ਆਫ ਮੈਨੇਜਮੈਂਟ ਵਲੋਂ ਕੀਤੀ ਜਾਂਦੀ ਹੈ। ਨਵੇਂ ਵੀਸੀ ਡਾ. ਐੱਸ.ਐੱਸ ਗੋਸਲ ਦੀ ਚੋਣ ਬੋਰਡ ਵਲੋਂ ਸਰਬਸੰਮਤੀ ਨਾਲ ਕੀਤੀ ਗਈ ਹੈ।