ਵਾਸ਼ਿੰਗਟਨ: ਅਮਰੀਕੀ ਸੰਸਦ ਭਵਨ ਵਿੱਚ ਹੋਈ ਲੰਘੇ ਵਰ੍ਹੇ 6 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ਦੀ ਜਾਂਚ ਕਰ ਰਹੀ ਕਮੇਟੀ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ’ਤੇ ਸੰਸਦ ਭਵਨ ਦੰਗਿਆਂ ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ। ਜਾਂਚ ਕਮੇਟੀ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਗੱਲ ਦੇ ਸਬੂਤ ਹਨ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਮਾਨਤਾ ਦੇਣ ਲਈ ਕਰਵਾਏ ਕਾਂਗਰਸ ਦੇ ਸੈਸ਼ਨ ਨੂੰ ਰੋਕਣ ਲਈ ‘ਅਪਰਾਧਕ ਸਾਜ਼ਿਸ਼ ਰਚੀ ਅਤੇ ਉਸ ਬਾਰੇ ਅਫਵਾਹਾਂ ਫੈਲਾਈਆਂ ਅਤੇ ਨਤੀਜੇ ਬਦਲਣ ਲਈ ਅਧਿਕਾਰੀਆਂ ’ਤੇ ਦਬਾਅ ਬਣਾਇਆ ਸੀ। ਕਮੇਟੀ ਵੱਲੋਂ ਇਹ ਦਾਅਵਾ ਟਰੰਪ ਦੇ ਸਲਾਹਕਾਰ ਜੌਹਨ ਈਸਟਮੈਨ ਵੱਲੋਂ ਦਾਇਰ ਕੇਸ ਦੇ ਜਵਾਬ ਵਿੱਚ ਕੀਤਾ ਗਿਆ ਹੈ। ਈਸਟਮੈਨ ਵਕੀਲ ਹਨ ਅਤੇ ਉਹ ਹਿੰਸਾ ਮਾਮਲੇ ਦੀ ਜਾਂਚ ਨਾਲ ਜੁੜੇ ਦਸਤਵੇਜ਼ ਜਾਂਚ ਕਮੇਟੀ ਨੂੰ ਸੌਂਪੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। -ਏਪੀ