ਲਾਹੌਰ, 27 ਅਪਰੈਲ
ਇੱਥੇ ਇਕ ਪਾਕਿਸਤਾਨੀ ਲੋਕ ਸਭਾ ਮੈਂਬਰ ਨੂੰ ਦੇਸ਼ ਧ੍ਰੋਹ ਦੇ ਦੋਸ਼ ਵਿਚ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐਲ-ਐੱਨ) ਦੇ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਕਰੀਬੀ ਸਹਿਯੋਗੀ ਜਾਵੇਦ ਲਤੀਫ਼ ਦੀ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਲਾਹੌਰ ਪੁਲੀਸ ਦੀ ਅਪਰਾਧ ਸ਼ਾਖਾ (ਸੀਆਈਏ) ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਐਫਆਈਆਰ ਅਨੁਸਾਰ ਲਤੀਫ ਨੇ ਰਾਜ ਦੇ ਅਦਾਰਿਆਂ ਨੂੰ ਬਦਨਾਮ ਕੀਤਾ ਅਤੇ ਉਨ੍ਹਾਂ ਵਿਰੁੱਧ ਨਫ਼ਰਤ ਭਰੀਆਂ ਟਿੱਪਣੀਆਂ ਕੀਤੀਆਂ। ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਧਰਤੀ ਮਾਂ ਦੇ ਵਿਰੁੱਧ ਬੋਲਦਾ ਹੈ, ਉਹ ਕਿਸੇ ਵੀ ਰਿਆਇਤ ਦਾ ਹੱਕਦਾਰ ਨਹੀਂ। ਇਸ ਦੌਰਾਨ ਰਾਸ਼ਟਰੀ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ਹਬਿਾਜ਼ ਸ਼ਰੀਫ ਨੇ ਲਤੀਫ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਹੈ। -ਪੀਟੀਆਈ